ਕੋਰੋਨਾ ਦੀ ਬਿਮਾਰੀ ਨੱਪÎਣ ਦੀ ਤਾਲਾਬੰਦੀ ਆਰਜ਼ੀ ਇਲਾਜ ਹੈ: ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਦੀ ਬਿਮਾਰੀ ਨੱਪÎਣ ਦੀ ਤਾਲਾਬੰਦੀ ਆਰਜ਼ੀ ਇਲਾਜ ਹੈ: ਸਿੱਧੂ

sidhu
sidhu


ਅੰਮ੍ਰਿਤਸਰ 14 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਪ੍ਰਸਿੱਧ ਸਟਾਕ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ  ਪੰਜਾਬ ਨੇ ਤਾਲਾਬੰਦੀ ਨੂੰ ਆਰਜ਼ੀ ਇਲਾਜ ਕਰਾਰ ਦਿੰਦਿਆ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦਾ ਖ਼ਾਤਮਾ ਕੋਰੀਆ ਅਤੇ ਕੇਰਲਾ ਮਾਡਲ ਅਪਨਾਉਣ ਨਾਲ ਹੀ ਕੀਤਾ ਜਾ ਸਕਦਾ ਹੈ। ਸਿੱਧੂ ਨੇ ਟੈਸਟਿੰਗ ਪ੍ਰਣਾਲੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਲੋਂ 15 ਹਜ਼ਾਰ ਕਰੋੜ ਦਾ ਪਰ ਕੇਰਲਾ ਸੂਬੇ ਦੁਆਰਾ ਪਹਿਲਾਂ ਹੀ 20 ਹਜ਼ਾਰ ਕਰੋੜ ਦਾ ਪੈਕੇਜ ਇਸ ਮਕਸਦ ਲਈ ਰੱਖੇ ਗਏ। sidhu

ਉਨ੍ਹਾਂ ਮੁਤਾਬਕ ਕੇਰਲਾ ਸਰਕਾਰ ਬੜੇ ਸਬਰ ਸੰਤੋਖ ਨਾਲ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਦਿਆਂ ਕਰੋਨਾ ਪੀੜਤ ਮਰੀਜ਼ਾਂ ਦਾ ਮਾਨਸਿਕ ਮਨੋਬਲ ਡਿਗਣ ਨਹੀ ਦਿਤਾ ਤੇ ਹਰ ਨਾਗਰਿਕ ਨੂੰ ਹਰ ਤਰਾਂ ਦਾ ਰਾਸ਼ਨ ਮੁਹਈਆ ਕਰਨ ਦੇ ਨਾਲ-ਨਾਲ ਟੈਸਟਿੰਗ ਪ੍ਰਕ੍ਰਿਆ ਜਾਰੀ ਕੀਤੀ, ਜਿਸ ਤਰਾਂ ਕੋਰੀਆ ਦੁਆਰਾ ਕੀਤੀ ਗਈ ਸੀ। ਸਿੱਧੂ ਅਨੁਸਾਰ ਲਾਕਡਾਊਨ ਇਲਾਜ ਪ੍ਰਣਾਲੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਮਾਂ ਦਿੰਦਾ ਹੈ ਤਾਂ ਜੋ ਸਾਜੋ ਸਮਾਨ ਦਾ ਪੁਖ਼ਤਾ ਬੰਦੋਬਸਤ ਹਕੂਮਤਾਂ ਤੇ ਸਿਹਤ ਵਿਭਾਗ ਕਰ ਸਕੇ।
ਸਿੱਧੂ ਨੇ ਅਮਰੀਕਾ ਕੋਰੀਆ ਅਤੇ ਭਾਰਤੀ ਸੂਬੇ ਕੇਰਲਾ ਦੇ ਹਵਾਲੇ ਨਾਲ ਕਿਹਾ ਕਿ ਯੁੱਧ ਤੇ ਇਲਾਜ ਪ੍ਰਣਾਲੀ ਨਾਲ ਨਿਪਟਣ ਲਈ ਛੋਟੇ ਵੱਡੇ ਮੁਲਕਾਂ ਜਾਂ ਸੂਬੇ ਵਲ ਨਹੀ ਵੇਖਿਆ ਜਾ ਸਕਦਾ ਕਿ ਕੌਣ ਤਾਕਤਵਰ ਹੈ।