ਲੁਧਿਆਣਾ ਦੇ ਏ.ਸੀ.ਪੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਐਸ.ਐਚ.ਓ ਨੂੰ ਵੀ ਇਕਾਂਤਵਾਸ
ਲੁਧਿਆਣਾ ਦੇ ਏ.ਸੀ.ਪੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਐਸ.ਐਚ.ਓ ਨੂੰ ਵੀ ਇਕਾਂਤਵਾਸ
ਲੁਧਿਆਣਾ ਦੇ ਏ.ਸੀ.ਪੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਐਸ.ਐਚ.ਓ ਨੂੰ ਵੀ ਇਕਾਂਤਵਾਸ
ਲੁਧਿਆਣਾ, 13 ਅਪ੍ਰੈਲ ((ਕਿਰਨਵੀਰ ਸਿੰਘ ਮਾਂਗਟ/ ਗੁਰਮਿੰਦਰ ਗਰੇਵਾਲ) : ਲੁਧਿਆਣਾ ਪੁਲਿਸ 'ਚ ਤਾਇਨਾਤ ਏ.ਸੀ.ਪੀ. ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਹੈ। ਸਰਕਾਰੀ ਉੱਚ ਅਧਿਕਾਰੀ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਏ.ਸੀ.ਪੀ. ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ 'ਤੇ ਪੁਲਿਸ ਮਹਿਕਮੇ 'ਚ ਹੜਕੰਪ ਮਚ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਉਕਤ ਏ.ਸੀ.ਪੀ. ਨਾਲ ਸਬੰਧਤ ਐੱਸ.ਐੱਚ.ਓ. ਨੂੰ ਵੀ ਇਕਾਂਤਵਾਸ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਕੋਰੋਨਾ ਪਾਜ਼ੇਟਿਵ ਆਏ ਏਸੀਪੀ ਨਾਲ ਪਿਛਲੇ ਦਿਨਾਂ ਦੌਰਾਨ ਮਿਲਣ ਵਾਲੇ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਦੀ ਪੂਰੀ ਟਰੈਵਲ ਹਿਸਟਰੀ ਚੈੱਕ ਕੀਤੀ ਜਾਂਦੀ ਹੈ।