ਮੁਕਤੀਸਰ ਗੈਸਟ ਹਾਊਸ ਕਰ ਰਿਹੈ ਰਾਸ਼ਨ ਤੇ ਹੋਰ ਸਮਾਜ ਸੇਵਾ
ਦਿਹਾੜੀ ਕਰ ਕੇ ਅਪਣੇ ਪਰਵਾਰਾਂ ਦਾ ਪੇਟ ਪਾਲਣ ਵਾਲੇ ਲੋਕ ਹੁਣ ਘਰਾਂ ਵਿਚ ਬੈਠ ਗਏ ਜਿਨ੍ਹਾਂ ਦੀ ਆਮਦਨੀ ਬਿਲਕੁਲ ਠੱਪ ਹੋ ਗਈ ਹੈ। ਅਜਿਹੇ ਲੋਕਾਂ ਦੀ
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਰਣਜੀਤ ਸਿੰਘ): ਦਿਹਾੜੀ ਕਰ ਕੇ ਅਪਣੇ ਪਰਵਾਰਾਂ ਦਾ ਪੇਟ ਪਾਲਣ ਵਾਲੇ ਲੋਕ ਹੁਣ ਘਰਾਂ ਵਿਚ ਬੈਠ ਗਏ ਜਿਨ੍ਹਾਂ ਦੀ ਆਮਦਨੀ ਬਿਲਕੁਲ ਠੱਪ ਹੋ ਗਈ ਹੈ। ਅਜਿਹੇ ਲੋਕਾਂ ਦੀ ਮਦਦ ਲਈ ਸ੍ਰੀ ਮੁਕਤਸਰ ਸਾਹਿਬ ਦੀਆਂ ਕੁਝ ਸੰਸਥਾਵਾਂ ਅੱਗੇ ਆਈਆਂ ਜੋ ਦਿਨ ਰਾਤ ਮਿਹਨਤ ਕਰਕੇ ਇਨ੍ਹਾਂ ਲਈ ਲੰਗਰ ਮੁਹਈਆ ਕਰਵਾ ਰਹੀਆਂ ਹਨ।
ਇਸੇ ਤਹਿਤ ਸਥਾਨਕ ਮੋੜ ਰੋਡ 'ਤੇ ਸਥਿਤ ਮੁਕਤੀਸਰ ਗੈਸਟ ਹਾਊਸ ਨੇ 27 ਮਾਰਚ ਤੋਂ ਲੰਗਰ ਸੇਵਾ ਸ਼ੁਰੂ ਕੀਤੀ ਹੋਈ ਹੈ ਜੋ ਲਗਾਤਾਰ ਜਾਰੀ ਹੈ। ਪ੍ਰਧਾਨ ਅਨਿਲ ਕੁਮਾਰ ਆਹੂਜਾ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਕਰੀਬ 7500 ਪਰਵਾਰਾਂ ਨੂੰ ਆਟਾ, ਦਾਲ, ਚਾਵਲ ਤੇ ਕਰੀਬ 10 ਹਜ਼ਾਰ ਸੈਨੀਟਾਈਜ਼ਰ ਦੀਆਂ ਸੀਸ਼ੀਆਂ ਮੁਹਈਆ ਕਰਵਾ ਚੁੱਕੀ ਹੈ। ਉਨ੍ਹਾਂ ਇਸ ਦਾ ਟੀਚਾ ਕਰੀਬ 20 ਹਜ਼ਾਰ ਦਾ ਰਖਿਆ ਹੋਇਆ ਹੈ। ਸੰਸਥਾ ਵਲੋਂ ਬੈਂਕ ਅਧਿਕਾਰੀਆਂ ਤੇ ਬੈਕਾਂ ਦੇ ਬਾਹਰ ਖੜੇ ਲੋਕਾਂ ਨੂੰ ਸੈਨੇਟਾਈਜ਼ ਤੇ ਮਾਸਕ ਵੀ ਦਿਤੇ ਜਾ ਰਹੇ ਹਨ।