ਥਾਣਾ ਇੰਚਾਰਜ ਕੁਲਵੰਤ ਸਿੰਘ ਵਲੋਂ ਲੋੜਵੰਦਾਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹੈ ਰਾਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਰਾਲੀ ਦੇ ਪੁਲਿਸ ਥਾਣਾ ਸੀਟੀ ਇੰਚਾਰਜ ਕੁਲਵੰਤ ਸਿੰਘ ਵਲੋਂ ਅਪਣੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਅਪਣੇ ਪੱਧਰ 'ਤੇ ਇਲਾਕੇ ਦੇ ਪਿੰਡਾਂ ਤੇ ਕੁਰਾਲੀ ਦੇ ਲੋੜਵੰਦ

File photo

ਕੁਰਾਲੀ  (ਕੁਲਵੰਤ ਸਿੰਘ ਧੀਮਾਨ): ਕੁਰਾਲੀ ਦੇ ਪੁਲਿਸ ਥਾਣਾ ਸੀਟੀ ਇੰਚਾਰਜ ਕੁਲਵੰਤ ਸਿੰਘ ਵਲੋਂ ਅਪਣੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਅਪਣੇ ਪੱਧਰ 'ਤੇ ਇਲਾਕੇ ਦੇ ਪਿੰਡਾਂ ਤੇ ਕੁਰਾਲੀ ਦੇ ਲੋੜਵੰਦ ਪਰਵਾਰਾਂ ਦੇ ਘਰ ਘਰ ਜਾ ਕੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।

ਇਸ ਸਬੰਧੀ ਜਦੋਂ ਥਾਣਾ ਮੁਖੀ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਲੋੜਵੰਦ ਪਰਵਾਰਾਂ ਲਈ ਸਾਡੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਇਲਾਕੇ ਦੇ ਪਿੰਡਾਂ ਤੇ ਸ਼ਹਿਰ ਵਾਸੀਆਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ।