ਟਰਾਂਸਫ਼ਾਰਮਰਾਂ ਅਤੇ ਤਾਰਾਂ ਨੇੜੇ ਖੜੀ ਕਣਕ ਪਹਿਲਾਂ ਵੱਢੋ: ਸਹਾਇਕ ਇੰਜੀਨੀਅਰ ਪਾਵਰਕਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹਾਇਕ ਇੰਜੀਨੀਅਰ ਪਾਵਰਕਾਮ ਸਬ ਡਵੀਜ਼ਨ ਸਿਟੀ 2 ਖਰੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਾਸ਼ਤਕਾਰਾਂ ਦੀ ਕਣਕ ਦੀ ਫਸਲ ਪੱਕ ਚੁੱਕੀ ਹੈ,

File photo

ਖਰੜ (ਪਪ): ਸਹਾਇਕ ਇੰਜੀਨੀਅਰ ਪਾਵਰਕਾਮ ਸਬ ਡਵੀਜ਼ਨ ਸਿਟੀ 2 ਖਰੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਾਸ਼ਤਕਾਰਾਂ ਦੀ ਕਣਕ ਦੀ ਫਸਲ ਪੱਕ ਚੁੱਕੀ ਹੈ, ਉਹ ਅਪਣੀ ਕਣਕ ਬਿਜਲੀ ਦੀਆਂ ਤਾਰਾਂ ਅਤੇ  ਟਰਾਂਸਫ਼ਾਰਮਰ ਨੇੜਿਉਂ ਪਹਿਲਾਂ ਹੀ ਵੱਢ ਲੈਣ ਤਾਕਿ ਬਿਜਲੀ ਦੀ ਕਿਸੇ ਵੀ ਕਾਰਨ ਹੋਈ ਸਪਾਰਕਿੰਗ ਨਾਲ ਕਿਸੇ ਕਿਸਾਨ ਦੀ ਜਿਣਸ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਮਹਿਕਮੇ ਵਲੋਂ ਹਰ ਕਿਸਮ ਦੀ ਮੁਰੰਮਤ ਕੀਤੀ ਜਾ ਰਹੀ ਹੈ ਤਾਕਿ ਸਪਾਰਕਿੰਗ ਨਾ ਹੋਵੇ। ਕਿਸਾਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਕਣਕ ਦੀ ਵਾਢੀ ਸਰਕਾਰ ਵਲੋਂ ਨੀਅਤ ਕੀਤੇ ਸਮੇਂ ਅਨੁਸਾਰ ਹੀ ਕੀਤੀ ਜਾਵੇ, ਰਾਤ ਨੂੰ ਕੰਬਾਈਨਾਂ ਚਲਾਉਣ ਦੀ ਮੁਕੰਮਲ ਮਨਾਹੀ ਹੈ।