ਨਸ਼ੀਲੀਆਂ ਗੋਲੀਆਂ ਸਣੇ ਇਕ ਗ੍ਰਿਫ਼ਤਾਰ
ਥਾਣਾ ਹਰੀਕੇ ਪੁਲਿਸ ਨੇ ਇਕ ਵਿਅਕਤੀ ਨੂੰ 1350 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ।ਇਸ ਸਬੰਧੀ ਥਾਣਾ ਮੁਖੀ ਜਰਨੈਲ ਸਿੰਘ ਸਰਾਂ ਨੇ ਦਸਿਆ ਕਿ ਏ.ਐਸ
File photo
ਹਰੀਕੇ ਪੱਤਣ, 13 ਅਪ੍ਰੈਲ (ਗਗਨਦੀਪ ਸਿੰਘ): ਥਾਣਾ ਹਰੀਕੇ ਪੁਲਿਸ ਨੇ ਇਕ ਵਿਅਕਤੀ ਨੂੰ 1350 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ।ਇਸ ਸਬੰਧੀ ਥਾਣਾ ਮੁਖੀ ਜਰਨੈਲ ਸਿੰਘ ਸਰਾਂ ਨੇ ਦਸਿਆ ਕਿ ਏ.ਐਸ.ਆਈ ਗੁਰਮੁੱਖ ਸਿੰਘ, ਏ.ਐਸ.ਆਈ ਜਤਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸਕੱਤਰ ਸਿੰਘ ਵਾਸੀ ਧੁੰਨ ਢਾਏ ਵਾਲਾ ਨੂੰ ਕਾਬੂ ਕੀਤਾ ਹੈ
ਅਤੇ ਉਕਤ ਵਿਅਕਤੀ ਦੇ ਹੱਥ ਵਿਚ ਸਟੀਲ ਦੀ ਫੜੀ ਕੈਨੀ ਦੀ ਤਲਾਸ਼ੀ ਡੀਐਸਪੀ.ਕੰਵਲਪ੍ਰੀਤ ਸਿੰਘ ਮੰਡ ਦੀ ਹਾਜ਼ਰੀ ਵਿਚ ਲਈ ਜਿਸ ਵਿਚੋਂ 1350 ਨਸ਼ੇ ਵਾਲੀਆਂ ਗੋਲੀਆ ਬਰਾਮਦ ਹੋਈਆ ਜਿਸ ਵਿਰੁਧ ਪਲਿਸ ਨੇ ਕੇਸ ਦਰਜ ਕਰ ਕੇ ਅਗਰੇਲੀ ਕਾਰਵਾਈ ਕਰ ਦਿਤੀ ਹੈ।