ਮਾਤਾ ਦੀ ਯਾਦ 'ਚ ਲੋੜਵੰਦ ਪਰਵਾਰਾਂ ਨੂੰ ਵੰਡਿਆ ਰਾਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਚਰਨ ਸਿੰਘ ਸਾਬਕਾ ਫ਼ੌਜੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਖ਼ਾਲਸਾ ਅਨੋਖਪੁਰਾ (ਸਿਰਸੜੀ) ਨੇ ਅਪਣੀ ਸਤਿਕਾਰਤ

File photo

ਕੋਟਕਪੂਰਾ, 13 ਅਪ੍ਰੈਲ (ਗੁਰਮੀਤ ਸਿੰਘ ਮੀਤਾ): ਗੁਰਚਰਨ ਸਿੰਘ ਸਾਬਕਾ ਫ਼ੌਜੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਖ਼ਾਲਸਾ ਅਨੋਖਪੁਰਾ (ਸਿਰਸੜੀ) ਨੇ ਅਪਣੀ ਸਤਿਕਾਰਤ ਮਾਤਾ ਜਰਨੈਲ ਕੌਰ ਦੀ ਯਾਦ 'ਚ ਪਿੰਡ ਦੇ 20 ਲੋੜਵੰਦ ਪਰਵਾਰਾਂ ਨੂੰ ਘਰੇਲੂ ਵਰਤੋਂ ਦਾ ਰਾਸ਼ਨ ਵੰਡਿਆ।

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਪਰਵਾਰ ਦੇ ਇਸ ਯਤਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਦਸਿਆ ਕਿ ਜੈਤੋ ਅਤੇ ਫ਼ਰੀਦਕੋਟ ਹਲਕਿਆਂ 'ਚ ਵੀ ਪਾਰਟੀ ਆਗੂਆਂ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ।