ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਜਾ ਰਹੇ ਇਕ ਹੋਰ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਕਿਸਾਨ ਰੇਸ਼ਮ ਸਿੰਘ ਦਾ ਪਰਿਵਾਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਾਲ ਸਬੰਧਿਤ ਸੀ।  

farmer

ਖੋਸਾ ਦਲ ਸਿੰਘ - ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਹੁਣ ਤੱਕ 315 ਤੋਂ ਵਧ ਕਿਸਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਵਿਚਾਲੇ ਦਿੱਲੀ ਸੰਘਰਸ਼ ਵਿਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਰਸਤੇ ਵਿਚ  ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਦੱਸ ਦੇਈਏ ਕਿ ਇਹ ਕਿਸਾਨ ਨਜ਼ਦੀਕੀ ਪਿੰਡ ਵਾੜਾ ਵਰਿਆਮ ਸਿੰਘ ਰਹਿਣ ਵਾਲਾ ਹੈ। ਕਿਸਾਨ ਰੇਸ਼ਮ ਸਿੰਘ (65) ਪੁੱਤਰ ਗੁਰਨੇਕ ਸਿੰਘ ਦੀ ਅਚਨਚੇਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਕਿਸਾਨ ਰੇਸ਼ਮ ਸਿੰਘ ਦਾ ਪਰਿਵਾਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਾਲ ਸਬੰਧਿਤ ਸੀ।