ਪੰਜਾਬ 'ਚ ਭਾਜਪਾ ਦੀ ਸਥਿਤੀ, 'ਨਾ ਖ਼ੁਦਾ ਹੀ ਮਿਲਾ ਨਾ ਵਿਸਾਲ ਏ ਸਨਮ' ਵਾਲੀ
ਪੰਜਾਬ 'ਚ ਭਾਜਪਾ ਦੀ ਸਥਿਤੀ, 'ਨਾ ਖ਼ੁਦਾ ਹੀ ਮਿਲਾ ਨਾ ਵਿਸਾਲ ਏ ਸਨਮ' ਵਾਲੀ
ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ
ਲੁਧਿਆਣਾ, 13 ਅਪ੍ਰੈਲ (ਪ੍ਰਮੋਦ ਕੌਸ਼ਲ): ਕਿਸਾਨ ਅੰਦੋਲਨ ਕਰ ਕੇ ਪਹਿਲਾਂ ਤੋਂ ਹੀ ਮੁਸੀਬਤਾਂ ਵਿਚ ਫਸੀ ਪੰਜਾਬ ਭਾਜਪਾ ਨੂੰ ਹੁਣ ਉਸ ਦੇ ਅੰਦਰਲੇ ਘਮਸਾਨ ਨੇ ਦੁਹਰਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਹੈ | ਪੰਜਾਬ ਭਾਜਪਾ ਦੇ ਹਾਲਾਤ 'ਨਾ ਖ਼ੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ' ਵਾਲੇ ਹੁੰਦੇ ਨਜ਼ਰ ਆ ਰਹੇ ਹਨ | ਜੀ ਹਾਂ, ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਭਾਜਪਾ ਦੇ ਜੋ ਹਾਲਾਤ ਬਣੇ ਹਨ ਉਨ੍ਹਾਂ ਤੋਂ ਨਾ ਸਿਰਫ਼ ਕੇਂਦਰੀ ਲੀਡਰਸ਼ਿਪ ਪ੍ਰੇਸ਼ਾਨ ਹੈ ਸਗੋਂ ਪੰਜਾਬ ਭਾਜਪਾ ਦੇ ਅੰਦਰੂਨੀ ਹਾਲਾਤ ਕੀ ਹਨ ਅਤੇ ਧੜੇਬੰਦੀ ਕਿਸ ਹੱਕ ਤਕ ਭਾਜਪਾ ਵਿਚ ਹਾਵੀ ਹੈ, ਉਸ ਦਾ ਸਾਫ਼ ਪਤਾ ਲੱਗਣ ਲੱਗ ਪਿਆ ਹੈ |
ਉਧਰ, ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ ਹੈ | ਇਹ ਹੁਣ ਤਕ ਦਾ ਸੱਭ ਤੋਂ ਵੱਡਾ ਅਪਡੇਟ ਦਸਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਭਾਜਪਾ ਦੀ ਮੌਜੂਦਾ ਟੀਮ ਦੀਆਂ ਮੁਸ਼ਕਲਾਂ ਦਾ ਵਧਣਾ ਤੈਅ ਹੈ |
ਲੁਧਿਆਣਾ ਤੋਂ ਭਾਜਪਾ ਦੇ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਸੰਦੀਪ ਕਪੂਰ ਨੇ ਹੁਣ ਭਾਜਪਾ ਆਗੂਆਂ ਤੇ ਮੌਜੂਦਾ ਪੰਜਾਬ ਭਾਜਪਾ ਦੀ ਟੀਮ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜਾ ਕੀਤਾ ਹੈ | ਬਕੌਲ ਸੰਦੀਪ ਕਪੂਰ, ਪੰਜਾਬ ਭਾਜਪਾ ਦੀ ਮੌਜੂਦਾ ਟੀਮ ਸਿਰਫ਼ ਚਾਟੂਕਾਰਾਂ ਦੀ ਟੀਮ ਬਣ ਕੇ ਰਹਿ ਗਈ ਹੈ ਜਿਸ ਨੇ ਪੰਜਾਬ ਵਿਚ ਭਾਜਪਾ ਦਾ ਹਾਲ ਬਦ ਤੋਂ ਬਦਤਰ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੀ ਮੌਜੂਦਾ ਟੀਮ ਕੋਲ ਨਾ ਤਾਂ ਕੋਈ ਵਿਜ਼ਨ ਹੈ ਤੇ ਨਾ ਹੀ ਕੋਈ ਵਿਚਾਰ ਤੇ ਇਹੋ ਕਾਰਨ ਹੈ ਕਿ ਪੰਜਾਬ ਵਿਚ ਭਾਜਪਾ ਹਾਸ਼ੀਏ 'ਤੇ ਆ ਖੜੀ ਹੋਈ ਹੈ |
Ldh_Parmod_13_4: ਸੰਦੀਪ ਕਪੂਰ