ਲੁਧਿਆਣਾ 'ਚ ਅੰਗਦ ਇਮੀਗ੍ਰੇਸ਼ਨ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਲਾਇਆ ਗਿਆ ਸੈਮੀਨਾਰ
''ਆਫਰ ਲੈਟਰ ਦੇ ਨਹੀਂ ਲਏ ਜਾਂਦੇ ਪੈੇਸੇ''
ਲੁਧਿਆਣਾ ( ਰਾਜ ਸਿੰਘ ) ਲੁਧਿਆਣਾ ਵਿਚ ਅੰਗਦ ਇਮੀਗ੍ਰੇਸ਼ਨ ਵੱਲੋਂ ਇਕ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਸੈਮੀਨਾਰ ਵਿੱਚ ਭਾਗ ਲੈਣ ਵਾਲੀ ਇਕ ਵਿਦਿਆਰਥਣ ਨੇ ਦੱਸਿਆ ਕਿ ਮੈਨੂੰ ਕਿਸੇ ਨੇ ਅੰਗਦ ਇਮੀਗ੍ਰੇਸ਼ਨ ਜਾਣ ਦੀ ਸਲਾਹ ਦਿੱਤੀ ਸੀ ਕਿਉਂਕਿ ਮੇਰੀ ਫਾਈਲ ਪਹਿਲਾਂ ਦੋ ਵਾਰ ਰਿਫਿਊਜ਼ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਅੰਗਦ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦੀ knowledge ਲੈਟਰ ਮੰਗਵਾ ਦਿੱਤੀ ਹੈ ਤੇ ਉਹਨਾਂ ਨੂੰ ਬਹੁਤ ਜਲਦ ਵੀਜ਼ਾ ਮਿਲ ਜਾਵੇਗਾ।
ਉਹਨਾਂ ਕਿਹਾ ਕਿ ਉਹ ਹੋਰ ਲੋਕਾਂ ਨੂੰ ਵੀ ਇਥੇ ਆਉਣ ਦੀ ਸਲਾਹ ਦਿੰਦੇ ਹਨ। ਪੁਨੀਤਪਾਲ ਸਿੰਘ ਨਾਮ ਦੇ ਵਿਅਕਤੀ ਨੇ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਅੰਗਦ ਇਮੀਗ੍ਰੇਸ਼ਨ ਕੋਲੋਂ ਫਰਵਰੀ ਮਹੀਨੇ ਵਿਚ ਫਾਈਲ ਲਗਵਾਈ ਸੀ ਤੇ ਉਹਨਾਂ ਦਾ 5 ਹਫਤਿਆਂ ਦੇ ਅੰਦਰ ਅੰਦਰ ਵੀਜ਼ਾ ਲੱਗ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ 6 ਬੈਂਡ ਸਨ ਤੇ ਇਕ ਮਿਡਿਊਲ ਵਿਚ 5.5 ਬੈਂਡ ਸਨ। ਅੰਗਦ ਇਮੀਗ੍ਰੇਸ਼ਨ ਨੇ ਉਹਨਾਂ ਦਾ 5 ਹਫਤਿਆਂ ਦੇ ਅੰਦਰ ਅੰਦਰ ਵੀਜ਼ਾ ਲਗਵਾ ਦਿੱਤਾ।
ਮਨਵੀਰ ਮਾਂਗਟ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੈਨੀਨਾਰ ਲਗਾਉਣ ਦਾ ਮਕਸਦ ਬੱਚਿਆਂ ਦੇ ਡਰ ਨੂੰ ਫੇਸ ਟੂ ਫੇਸ ਦੂਰ ਕਰਨਾ ਸੀ। ਉਹਨਾਂ ਕਿਹਾ ਕਿ ਬੱਚੇ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨਾ ਹੋਣ। ਇਸ ਸੈਮੀਨਾਰ ਵਿਚ 60-70 ਬੱਚਿਆਂ ਨੇ ਭਾਗ ਲਿਆ ਤੇ ਕਿਸੇ ਕੋਲੋਂ ਵੀ ਆਫਰ ਲੈਟਰ ਦੇ ਪੈਸੇ ਨਹੀਂ ਲਏ ਗਏ।
ਅਕੈਡਮੀ ਆਫ ਲਰਨਿੰਗ ਕਰੀਅਰ ਕਾਲਜ ਤੋਂ ਸੈਮੀਨਾਰ ਵਿਚ ਹਿੱਸਾ ਲੈਣ ਆਏ ਵਿਨੋਦ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਨਿੱਕੇ ਤੋਂ ਨਿੱਕੇ ਸਵਾਲ ਦਾ ਵੀ ਉਤਰ ਗਿਆ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਕੈਨੇਡਾ ਦੇ ਪਹਿਲਾਂ ਵੀਜ਼ੇ ਬੰਦ ਕੀਤੇ ਗਏ ਸਨ ਪਰ ਹੁਣ ਬਹੁਤ ਵਧੀਆਂ ਸਮਾਂ ਹੈ। ਬੱਚੇ ਸਤੰਬਰ ਇਨਟੇਕ ਲਈ ਵੀਜ਼ੇ ਅਪਲਾਈ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਕਿਹਾ ਕਿ ਬੱਚੇ ਇਧਰ ਆਪਣੀ ਆਨਲਾਈਨ ਸਟੱਡੀ ਕਰ ਸਕਦੇ ਹਨ।
ਹਿਤਾਸ਼ੂ ਭਾਰਦਵਾਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਵੀ ਬੱਚੇ ਅੱਜ ਆਏ ਉਹਨਾਂ ਦੇ ਬਹੁਤ ਸਾਰੇ ਸਵਾਲ ਸਨ। ਬੱਚੇ ਡਰੇ ਹੋਏ ਸਨ। ਉਹਨਾਂ ਕਿਹਾ ਕਿ ਸਾਡੀ ਰੀਫੰਡ ਪਾਲਿਸੀ ਹੈ ਜੋ ਵਿਦਿਆਰਥੀ ਫੁੱਲ ਪ੍ਰੋਗਰਾਮ ਲਈ ਆਉਂਦਾ ਹੈ ਤੇ ਬੱਚਾ 50% ਆਨਲਾਈਨ ਸਟੱਡੀ ਕਰਦਾ ਹੈ ਤੇ ਉਸ ਬੱਚੇ ਦਾ ਵੀਜ਼ਾ ਰੀਜੈਕਟ ਹੋ ਜਾਂਦਾ ਹੈ ਤਾਂ ਉਸ ਬੱਚੇ ਨੂੰ ਫੁੱਲ ਰੀਫੰਡ ਦਿੱਤਾ ਜਾਵੇਗਾ। ਐਡਮਿਸ਼ਨ ਫੀਸ ਦੇ 250 ਡਾਲਰ ਉਸਦੇ ਕੱਟੇ ਜਾਣਗੇ ਬਾਕੀ ਉਸਨੂੰ ਫੁੱਲ ਰੀਫੰਡ ਵਾਪਸ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਆਫਰ ਲੈਟਰ ਦਾ ਕੋਈ ਪੈਸਾ ਨਹੀਂ ਲੈਂਦੇ।