ਵਿਸਾਖੀ ਮੌਕੇ ਨਹਾਉਂਦੇ ਸਮੇਂ ਸਤਲੁਜ ਦਰਿਆ 'ਚ ਡੁੱਬੇ ਚਾਚਾ-ਭਤੀਜਾ, ਗੋਤਾਖੋਰਾਂ ਵੱਲੋਂ ਭਾਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸਾਖੀ ਮੌਕੇ ਪਿੰਡ ਮੁੱਠਿਆਂ ਵਾਲਾ ਵਿਖੇ ਸਤਲੁਜ ਦਰਿਆ ਵਿਚ ਨਹਾਉਂਦੇ ਸਮੇਂ ਚਾਚੇ-ਭਤੀਜੇ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ।

Uncle-nephew drowned in Sutlej river while bathing on Vaisakhi



ਤਰਨਤਾਰਨ: ਵਿਸਾਖੀ ਮੌਕੇ ਪਿੰਡ ਮੁੱਠਿਆਂ ਵਾਲਾ ਵਿਖੇ ਸਤਲੁਜ ਦਰਿਆ ਵਿਚ ਨਹਾਉਂਦੇ ਸਮੇਂ ਚਾਚੇ-ਭਤੀਜੇ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਵਿਸਾਖੀ ਮੌਕੇ ਮੇਲਾ ਲਗਾਇਆ ਗਿਆ ਸੀ, ਇਸ ਮੇਲੇ ਵਿਚ ਦੂਰੋਂ-ਦੂਰੋਂ ਸੰਗਤਾਂ ਮੱਥਾ ਟੇਕਣ ਲਈ ਪਹੁੰਚੀਆਂ ਸਨ।


Uncle-nephew drowned in Sutlej river while bathing on Vaisakhi

ਵੀਰਵਾਰ ਦੁਪਹਿਰ ਨੂੰ ਸੰਗਤ ਗੁਰਦੁਆਰਾ ਸਾਹਿਬ ਨੇੜੇ ਸਤਲੁਜ ਦਰਿਆ ਵਿਚ ਇਸ਼ਨਾਨ ਕਰ ਰਹੀ ਸੀ। ਜਿਸ ਦੌਰਾਨ 25 ਸਾਲਾ ਮਨਦੀਪ ਸਿੰਘ ਅਤੇ ਉਸ ਦਾ 19 ਸਾਲਾ ਭਤੀਜਾ ਸਾਜਨ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬ ਗਏ। ਬੀਐਸਐਫ ਅਤੇ ਪਿੰਡ ਦੇ ਗੋਤਾਖੋਰਾਂ ਵੱਲੋਂ ਨੌਜਵਾਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

SHO Sukhbir Singh

ਮੌਕੇ ’ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐੱਸਐੱਚਓ ਸੁਖਬੀਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਉਹਨਾਂ ਨੂੰ ਜਲਦੀ ਬਾਹਰ ਕੱਢਿਆ ਜਾਵੇਗਾ।