ਕੀ ਦੂਰ ਹੋਵੇਗਾ ਬਿਜਲੀ ਸੰਕਟ? ਰਣਜੀਤ ਸਾਗਰ ਡੈਮ ਝੀਲ ਦੇ ਪਾਣੀ ਦਾ ਪੱਧਰ 10 ਮੀਟਰ ਵਧਿਆ

ਏਜੰਸੀ

ਖ਼ਬਰਾਂ, ਪੰਜਾਬ

ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸਿੰਚਾਈ ਵਿਚ ਵੀ ਕਾਫ਼ੀ ਫਾਇਦਾ ਹੋਣ ਵਾਲਾ ਹੈ।

Ranjit Sagar Dam Lake

 

ਪਠਾਨਕੋਟ: ਹਾਲ ਹੀ ਵਿਚ ਕੋਲੇ ਦੇ ਸੰਕਟ ਕਾਰਨ ਦੇਸ਼ ਵਿਚ ਬਿਜਲੀ ਦੀ ਕਮੀ ਆਈ ਸੀ ਪਰ ਹੁਣ ਸਾਰੇ ਡੈਮ ਇਸ ਬਿਜਲੀ ਸੰਕਟ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ ਕਿਉਂਕਿ ਇਸ ਸਾਲ ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 10 ਮੀਟਰ ਵੱਧ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਰਣਜੀਤ ਸਾਗਰ ਡੈਮ ਝੀਲ ਦੇ ਪਾਣੀ ਦਾ ਪੱਧਰ 499 ਮੀਟਰ ਦੇ ਕਰੀਬ ਸੀ ਅਤੇ ਇਸ ਵਾਰ ਅੱਜ ਪਾਣੀ ਦਾ ਪੱਧਰ 509 ਮੀਟਰ ਦੇ ਕਰੀਬ ਹੈ, ਜਿਸ ਕਾਰਨ ਡੈਮ ਪ੍ਰਸ਼ਾਸਨ ਵੀ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇੰਨਾ ਹੀ ਨਹੀਂ ਡੈਮ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸਿੰਚਾਈ ਵਿਚ ਵੀ ਕਾਫ਼ੀ ਫਾਇਦਾ ਹੋਣ ਵਾਲਾ ਹੈ।