Punjab Holiday News: ਪੰਜਾਬ ‘ਚ 17 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਵਿੱਦਿਅਕ ਤੇ ਹੋਰ ਅਦਾਰੇ
Punjab Holiday News: 17 ਅਪ੍ਰੈਲ ਹੈ ਰਾਮ ਨੌਮੀ ਦਾ ਤਿਉਹਾਰ, 21 ਅਪ੍ਰੈਲ ਐਤਵਾਰ ਨੂੰ ਮਹਾਵੀਰ ਜੈਅੰਤੀ
Punjab Holiday
Punjab Holiday News: ਪੰਜਾਬ ਵਿੱਚ ਬੁੱਧਵਾਰ 17 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਭਰ ਦੇ ਸਕੂਲਾਂ, ਕਾਲਜਾਂ, ਵਿੱਦਿਅਕ ਅਤੇ ਹੋਰ ਅਦਾਰਿਆਂ ਵਿਚ ਛੁੱਟੀ ਰਹੇਗੀ। ਦਰਅਸਲ, ਰਾਮ ਨੌਮੀ ਦਾ ਤਿਉਹਾਰ 17 ਅਪ੍ਰੈਲ ਨੂੰ ਹੈ ਅਤੇ ਸਰਕਾਰ ਦੁਆਰਾ ਜਾਰੀ 2024 ਦੇ ਕੈਲੰਡਰ ਦੇ ਅਨੁਸਾਰ, ਇਸ ਦਿਨ ਛੁੱਟੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰੀ ਕੈਲੰਡਰ ਅਨੁਸਾਰ 21 ਅਪ੍ਰੈਲ ਨੂੰ ਮਹਾਵੀਰ ਜੈਅੰਤੀ ਕਾਰਨ ਸਰਕਾਰੀ ਛੁੱਟੀ ਹੁੰਦੀ ਹੈ ਪਰ ਇਹ ਛੁੱਟੀ ਐਤਵਾਰ ਨੂੰ ਪੈ ਰਹੀ ਹੈ।
(For more news apart from Announcement of public holiday on April 17 in Punjab News in Punjabi, stay tuned to Rozana Spokesman)