Punjab News :'ਆਪ' ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ, ਸੰਮਨ ਮਿਲਣ ਦੇ ਬਾਵਜੂਦ ਪ੍ਰਤਾਪ ਬਾਜਵਾ ਨਹੀਂ ਪਹੁੰਚੇ ਥਾਣੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਪ੍ਰਤਾਪ ਬਾਜਵਾ ਕੋਲ ਦੇਸ਼ ਦੀ ਸੁਰੱਖਿਆ ਤੋਂ ਵੱਡਾ ਹੋਰ ਕੀ ਕੰਮ ਹੈ - ਕੰਗ

:'ਆਪ' ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ

Punjab News In Punjabi : 'ਆਪ' ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ। ਉੁਨ੍ਹਾਂ ਨੇ ਕਿਹਾ ਕਿ ਬਾਜਵਾ ਸਾਹਿਬ ਕੋਲ ਘੰਟੇ- ਘੰਟੇ ਟੀਵੀ ’ਤੇ ਇੰਟਰਵਿਊ ਕਰਨ ਦਾ ਸਮਾਂ ਹੈ ਅਤੇ ਉਹ ਬਿਆਨਬਾਜੀ ਕਰਦੇ ਹਨ ਕਿ ਪੰਜਾਬ ’ਚ ਇੰਨੇ ਬੰਬ ਧਮਾਕੇ ਹੋ ਸਕਦੇ ਹਨ। ਪਰ ਬਾਜਵਾ ਸਾਹਿਬ ਕੋਲ ਥਾਣੇ ਜਾਣ ਦਾ ਸਮਾਂ ਨਹੀਂ ਹੈ। ਬਾਜਵਾ ਵਲੋਂ ਇਹ ਦੋਹਰਾ ਮਾਪਦੰਡ ਕਿਉਂ ਕੀਤਾ ਜਾ ਰਿਹਾ ਹੈ। ਕੰਗ ਨੇ ਕਿਹਾ ਕਿ  ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਤੁਹਾਨੂੰ ਪੰਜਾਬ ਨੂੰ ਇਨਪੁੱਟ ਦੇਣ ’ਚ ਕਿਉਂ ਗੁਰੇਜ ਕਰ ਰਹੇ ਹੋ। ਪ੍ਰਤਾਪ ਬਾਜਵਾ ਕੋਲ ਦੇਸ਼ ਅਤੇ ਪੰਜਾਬ ਦੀ ਸੁਰੱਖਿਆ ਤੋਂ ਵੱਡਾ ਹੋਰ ਕੀ ਜ਼ਰੂਰੀ ਕੰਮ ਹੈ। 

(For more news apart from AAP MP Malvinder Kang surrounded Pratap Bajwa, despite receiving summons, Pratap Bajwa did not reach police station News in Punjabi, stay tuned to Rozana Spokesman)