Faridkot News : ਫ਼ਰੀਦਕੋਟ ਦੇ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਦਾ ਕਤਲ ਮਾਮਲੇ ’ਚ ਰਿਸ਼ਵਤ ਦੀ ਮੰਗ ਦਾ ਕੇਸ
Faridkot News : ਡੇਰੇ ਦੇ ਗੱਦੀ ਨਸ਼ੀਨ ਨੇ ਕੀਤਾ ਹਾਈ ਕੋਰਟ ਦਾ ਰੁਖ਼, ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵਲੋਂ ਕੀਤੀ ਜਾ ਰਹੀ
Faridkot News in Punjabi : ਫ਼ਰੀਦਕੋਟ ਦੇ 50 ਲੱਖ ਰਿਸ਼ਵਤ ਕਾਂਡ ਮਾਮਲੇ ਦੀ ਜਾਂਚ ਹੁਣ CBI ਨੂੰ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਦੇ ਪਿੰਡ ਕੋਤਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਗੱਦੀ ਨਸ਼ੀਨ ਬਾਬਾ ਗਗਨ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅਰਜ਼ੀ ਦਾਖ਼ਲ ਕਰ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ।
ਦਰਅਸਲ ਇਸ ਮਾਮਲੇ ’ਚ ਡੇਰਾ ਮੁਖੀ ਦੇ ਬਿਆਨਾਂ ਦੇ ਪੁਲਿਸ ਦੇ ਇਕ SP, DSP, ਇੰਸਪੈਕਟਰ ਸਮੇਤ 5 ਲੋਕਾਂ ਤੇ ਵਿਜੀਲੈਂਸ ਨੇ ਮੁਕੱਦਮਾਂ ਦਰਜ ਕੀਤਾ ਸੀ ਅਤੇ ਡੇਰਾ ਮੁਖੀ ਵਲੋਂ ਦੋਸ਼ ਲਗਾਏ ਗਏ ਸਨ ਕਿ ਡੇਰਾ ਮੁਖੀ ਦੇ ਕਤਲ ਮਾਮਲੇ ’ਚ ਉਕਤ ਪੁਲਿਸ ਅਧਿਕਾਰੀਆਂ ਨੇ ਮੁਦਈ ਧਿਰ ਤੋਂ ਜਾਂਚ ਬਦਲੇ IGP ਫ਼ਰੀਦਕੋਟ ਪ੍ਰਦੀਪ ਕੁਮਾਰ ਯਾਦਵ ਦੇ ਨਾਮ ਤੇ 50 ਲੱਖ ਦੀ ਰਿਸ਼ਵਤ ਮੰਗੀ ਗਈ ਸੀ ਅਤੇ 20 ਲੱਖ ਰੁਪਏ ਵਸੂਲ ਵੀ ਕੀਤੇ ਸਨ ।
ਮੁਦਈ ਧਿਰ ਵਲੋਂ ਇਸ ਮਾਮਲੇ ਵਿਚ IGP ਪ੍ਰਦੀਪ ਕੁਮਾਰ ਯਾਦਵ ਨੂੰ ਵੀ ਨਾਮਜ਼ਦ ਕਰਨ ਦੀ ਮੰਗ ਕੀਤੀ ਗਈ ਸੀ, ਪਰ ਵਿਜੀਲੈਂਸ ਵਿਭਾਗ ਵਲੋਂ ਹਾਲੇ ਤੱਕ IGP ਨੂੰ ਇਸ ਮਾਮਲੇ ਵਿਚ ਨਾਮਜ਼ਦ ਨਹੀਂ ਕੀਤਾ ਗਿਆ। ਇਸੇ ਲਈ ਹੁਣ ਮੁਦਈ ਪੱਖ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ ਅਤੇ ਇਸ ਮਾਮਲੇ ਦੀ ਜਾਂਚ CBI ਨੂੰ ਸੋਂਪਣ ਦੀ ਮੰਗ ਕੀਤੀ ਹੈ।
(For more news apart from Bribe demand case in Faridkot's Dera Baba Harka Das murder case News in Punjabi, stay tuned to Rozana Spokesman)