ਮੈਂ ਸਾਰਿਆਂ ਦਾ ਇਸ ਲੜਾਈ 'ਚ ਖੜ੍ਹਨ 'ਤੇ ਧੰਨਵਾਦ ਕਰਦਾ : ਪ੍ਰਤਾਪ ਸਿੰਘ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮੇਰੇ ਖ਼ਿਲਾਫ਼ ਜੋ ਕਾਰਵਾਈ ਹੋਈ, ਮੈਂ ਉਸ ਦਾ ਸਵਾਗਤ ਕਰਦਾਂ'

I thank everyone for standing in this fight: Partap Singh Bajwa

ਚੰਡੀਗੜ੍ਹ: ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਮੇਰੇ ਜਿਨ੍ਹਾਂ ਨੇ ਸਾਥ ਦਿੱਤਾ ਹੈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸੀਐੱਮ ਮਾਨ ਨੇ ਜੋ ਵੀ ਕਾਰਵਾਈ ਕੀਤੀ ਹੈ ਉਸ ਦਾ ਸਵਾਗਤ ਕਰਦਾ ਹਾਂ।

ਬਾਜਵਾ ਨੇ ਕਿਹਾ ਹੈ ਕਿ ਪੰਜਾਬ ਦੇ ਜੋ ਹਾਲਾਤ ਬਣੇ ਹਨ ਉਨ੍ਹਾਂ ਲਈ ਕੌਣ ਜਿੰਮੇਵਾਰ ਹੈ ਇਸ ਬਾਰੇ ਤੁਸੀ ਸਾਰੇ ਜਾਣਦੇ ਹੋ। ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਆਲੋਚਨਾ ਸਹਿਣ ਨਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈਕਿ ਮਾਮਲੇਦੀ ਕਾਪੀ ਮਿਲ ਗਈ ਹੈ।