Amritsar News : ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ’ਚ ਨੌਜਵਾਨਾਂ ਤੋਂ ਮੰਗਿਆ ਸਹਿਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਕਿਹਾ, ਕੌਮ ਦੇ ਸਹਿਯੋਗ ਨਾਲ ਹੀ ਚੁਣੀ ਜਾ ਸਕਦੀ ਹੈ ਪੰਥ ਪ੍ਰਵਾਨ ਲੀਡਰਸ਼ਿਪ 

Manpreet Singh Ayali seeks support from youth in Shiromani Akali Dal recruitment news in Punjabi

Manpreet Singh Ayali seeks support from youth in Shiromani Akali Dal recruitment news in Punjabi : ਮਨਪ੍ਰੀਤ ਸਿੰਘ ਇਆਲੀ ਵਲੋਂ ਅੱਜ ਪੰਥ ਅਤੇ ਪੰਜਾਬ ਦੀ ਸੰਗਤ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ’ਚ ਸਹਿਯੋਗ ਮੰਗਿਆ ਹੈ। 

ਮਨਪ੍ਰੀਤ ਇਆਲੀ ਨੇ ਸਪੱਸ਼ਟ ਕੀਤਾ ਕਿ ਇਕ ਧੜਾ ਵਾਰ-ਵਾਰ ਭਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁੰਮਰਾਹ ਕਰ ਰਿਹਾ ਹੈ। ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿਚ ਕਿਤੇ ਵੀ ਨਿਗਰਾਨ ਸ਼ਬਦ ਦਾ ਵੇਰਵਾ ਨਹੀਂ ਹੈ। ਇਸ ਕਰ ਕੇ ਇਯਾਲੀ ਨੇ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਸੰਗਤ ਨੂੰ ਸੁਚੇਤ ਕੀਤਾ।

ਇਸ ਦੇ ਨਾਲ ਹੀ ਇਆਲੀ ਨੇ ਮੁੜ ਦੁਹਰਾਇਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਬਕਾਇਦਗੀ ਨਾਲ ਦਰੁਸਤ ਭਰਤੀ ਕਰ ਕੇ ਸੂਬੇ ਨੂੰ ਪੰਥ ਪ੍ਰਵਾਨ ਲੀਡਰਸ਼ਿਪ ਦੇਵੇਗੀ।

ਇਆਲੀ ਨੇ ਇਹ ਜਾਣਕਾਰੀ ਦਿੰਦੇ ਹੋਏ ਸੰਤੁਸ਼ਟੀ ਜਾਹਿਰ ਕੀਤੀ ਕਿ ਭਰਤੀ ਮੁਹਿੰਮ ਨੂੰ ਬੇਹੱਦ ਵੱਡਾ ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ। 10 ਅਪ੍ਰੈਲ ਸ਼ਾਮ ਤਕ 15 ਲੱਖ 64 ਹਜ਼ਾਰ ਦੀ ਮੈਂਬਰਸ਼ਿਪ ਜਾ ਚੁੱਕੀ ਹੈ ਅਤੇ 7 ਲੱਖ ਦੇ ਕਰੀਬ ਮੰਗ ਹੈ। ਇਯਾਲੀ ਨੇ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੀ ਹਰ ਕੋਸ਼ਿਸ਼ ਰਹੇਗੀ ਕਿ ਇਸ ਭਰਤੀ ਮੁਹਿੰਮ ਨੂੰ ਹਰ ਪੰਜਾਬੀ ਦੇ ਘਰ ਤਕ ਲੈ ਕੇ ਜਾਈਏ।

ਉਨ੍ਹਾਂ ਕਿਹਾ ਕਿ ਅਰਦਾਸ ਬੇਨਤੀ ਕਰਨ ਉਪਰੰਤ ਡੈਲੀਗੇਟਾਂ ਦੀ ਸੂਚੀ ਕੌਮ ਤੇ ਪੰਥ ਦੇ ਹਵਾਲੇ ਕੀਤੀ ਜਾਵੇਗੀ।