Punjab News: ਸ਼੍ਰੋਮਣੀ ਅਕਾਲੀ ਦਲ ਸਾਰੇ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਗੀਰ ਵਜੋਂ ਵਰਤ ਰਹੇ ਹਨ : ਗੁਰਸੇਵਕ ਸਿੰਘ ਜੈਤੋ 

ਏਜੰਸੀ

ਖ਼ਬਰਾਂ, ਪੰਜਾਬ

ਮੁਆਫ਼ੀ ਦੇਣ ਨਾਲ ਅਕਾਲੀ ਦਲ ਦੁੱਧ ਧੋਤਾ ਨਹੀਂ ਹੋ ਜਾਣਾ

Shiromani Akali Dal is using all the Gurdwaras as their personal estate: Gursewak Singh Jaito

 

 Punjab News: ਪੰਜਾਬ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਗੁਰਸੇਵਕ ਸਿੰਘ ਜੈਤੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜੰਗੀਰ ਵਜੋਂ ਵਰਤ ਰਹੇ ਨੇ ਉਹਨਾਂ ਕਿਹਾ ਕਿ ਜਦੋਂ ਵੀ ਅਕਾਲੀ ਦਲ ਦੀ ਕੋਈ ਮੀਟਿੰਗ ਹੋਵੇ ਉਹ ਗੁਰਦੁਆਰਾ ਸਾਹਿਬ ਵਿਖੇ ਹੀ ਕੀਤੀ ਜਾਂਦੀ ਹੈ। ਕਿਉਂ ਇਹ ਗੁਰਦੁਆਰਾ ਸਾਹਿਬ ਇਹਨਾਂ ਦੀ ਨਿੱਜੀ ਜਗੀਰ ਹੈ ਇਹ ਗੁਰਦੁਆਰਾ ਸਹਿਬ ਸਾਰਿਆਂ ਦੇ ਸਾਂਝੇ ਨੇ ਪਰ ਆਪਣੇ ਨਿੱਜੀ ਹਿੱਤਾਂ ਲਈ ਵਰਤਣਾ ਗ਼ਲਤ ਗੱਲ ਹੈ। ਮੁਆਫ਼ੀ ਦੇਣ ਨਾਲ ਅਕਾਲੀ ਦਲ ਦੁੱਧ ਧੋਤਾ ਨਹੀਂ ਹੋ ਜਾਣਾ ਇਹ ਗੱਲ ਅਕਾਲੀ ਦਲ ਹਮੇਸ਼ਾ ਯਾਦ ਰੱਖੇ ਹੁਣ ਅਕਾਲੀ ਦਲ ਬਿਲਕੁਲ ਖ਼ਤਮ ਹੋ ਚੁੱਕਿਆ ਹੈ।