ਘਰੇਲੂ ਗੈਸ ਸਿਲੰਡਰ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਹੋਈ 13

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਸ਼ਹਿਰ ਵਿਚ ਬੀਤੇ ਅਪਰੈਲ ਮਹੀਨੇ ਘਰੇਲੂ ਗੈਸ ਸਿਲੰਡਰ ਧਮਾਕੇ 'ਚ ਜ਼ਖ਼ਮੀ ਹੋਈ ਇਕ ਹੋਰ ਲੜਕੀ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਇਸ ਦੁਨੀਆਂ ਨੂੰ ...

Gas cylinders blast

ਲੁਧਿਆਣਾ : ਲੁਧਿਆਣਾ ਸ਼ਹਿਰ ਵਿਚ ਬੀਤੇ ਅਪਰੈਲ ਮਹੀਨੇ ਘਰੇਲੂ ਗੈਸ ਸਿਲੰਡਰ ਧਮਾਕੇ 'ਚ ਜ਼ਖ਼ਮੀ ਹੋਈ ਇਕ ਹੋਰ ਲੜਕੀ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। ਕੁੱਲ 34 ਜ਼ਖਮੀ 'ਚੋਂ ਹੁਣ ਤਕ 13 ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਅਜੇ ਵੀ ਵੱਖ – ਵੱਖ ਹਸਪਤਾਲਾਂ 'ਚ ਇਲਾਜ ਅਧੀਨ ਹਨ ਕੋ ਕਿ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹਨ। ਅੱਜ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ (ਸੀ.ਐਮ.ਸੀ) ਵਿਖੇ ਇਲਾਜ ਦੌਰਾਨ 19 ਸਾਲਾ ਕਾਜਲ, ਜੋ ਕਿ ਸਿਲੰਡਰ ਦੇ ਧਮਾਕੇ 'ਚ ਸੱਟ ਲੱਗਣ ਕਾਰਨ ਸੱਠ ਫੀਸਦੀ ਸੜ ਗਈ ਸੀ ਦਾ ਦੇਹਾਂਤ ਹੋ ਗਿਆ ਹੈ।

ਇਸ ਤੋਂ ਪਹਿਲਾਂ ਉਸ ਦੇ ਪਰਿਵਾਰ 'ਚੋਂ ਉਸ ਦੇ ਪਿਤਾ, ਮਾਤਾ ਅਤੇ ਭਰਾ ਸਮੇਤ ਤਿੰਨ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਸ ਪਰਿਵਾਰ ਚੋਂ ਸਿਰਫ ਕਾਜਲ ਦੀ ਛੋਟੀ ਭੈਣ ਹੀ ਜਿੰਦਾ ਬਚੀ ਹੈ ਅਤੇ ਉਹ ਵੀ ਹਸਪਤਾਲ 'ਚ ਇਲਾਜ ਅਧੀਨ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ ਇਕ ਲੱਖ ਰੁਪਏ ਅਤੇ ਜ਼ਖਮੀਆਂ ਲਈ ਹਸਪਤਾਲਾਂ 'ਚ ਮੁਫਤ ਇਲਾਜ ਦਾ ਐਲਾਨ ਕੀਤਾ ਹੈ। ਕੁਝ ਦਿਨ ਪਹਿਲਾਂ, ਸੱਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਦਿਤੇ ਗਏ ਮੁਆਵਜ਼ੇ ਦੇ ਚੈੱਕ ਮਿਲੇ ਸਨ।