ਅਸਲਾ ਬਰਾਮਦਗੀ ਮਾਮਲੇ ਵਿਚ ਜਗਤਾਰ ਸਿੰਘ ਹਵਾਰਾ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਅਸਲਾ ਬਰਾਮਦਗੀ ਦੇ ਮਾਮਲੇ ਵਿਚ ਬਰੀ ਕਰ ਦਿਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ...

Jagtar Singh Hawara acquitted in arms case

ਲੁਧਿਆਣਾ : ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਅਸਲਾ ਬਰਾਮਦਗੀ ਦੇ ਮਾਮਲੇ ਵਿਚ ਬਰੀ ਕਰ ਦਿਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੇਠਲੀ ਅਦਾਲਤ ਵਲੋਂ ਹਵਾਰਾ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ ਅਤੇ ਮਾਮਲਾ ਸੀ. ਜੇ. ਐਮ. ਦੀ ਅਦਾਲਤ 'ਚ ਭੇਜਿਆ ਗਿਆ ਸੀ। ਇੱਥੇ ਸੁਣਵਾਈ ਦੌਰਾਨ ਜੱਜ ਸੁਰੇਸ਼ ਕੁਮਾਰ ਗੋਇਲ ਨੇ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੀ ਦਲੀਲ 'ਤੇ ਸਹਿਮਤ ਹੁੰਦਿਆਂ ਹਵਾਰਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ।

ਦਸ ਦਈਏ ਕਿ ਇਸ ਤੋਂ ਪਹਿਲਾਂ ਰੂਪਨਗਰ ਅਦਾਲਤ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਗਤਾਰ ਸਿੰਘ ਹਵਾਰਾ ਨੂੰ ਕਤਲ ਦੇ ਇਕ ਕੇਸ ਤੋਂ ਬਰੀ ਕਰ ਦਿਤਾ ਸੀ। ਵੀਡੀਓ ਕਾਨਫਰੰਸਿੰਗ ਰਾਹੀਂ ਤਿਹਾੜ ਜੇਲ ਵਿਚ ਬੰਦ ਜਗਤਾਰ ਸਿੰਘ ਹਵਾਰਾ ਦੇ ਕੇਸ ਦੀ ਸੁਣਵਾਈ ਕਰਦੇ ਹੋਏ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਨੀਤਾ ਕੁਮਾਰੀ ਸ਼ਰਮਾ ਨੇ ਹਵਾਰਾ ਨੂੰ ਬਰੀ ਕਰ ਦਿਤਾ।

ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਗ੍ਰੰਥੀ ਦੀ ਹੱਤਿਆ ਪਿੱਛੋਂ ਪੁਲਿਸ ਨੇ 14 ਅਗਸਤ 1988 ਨੂੰ ਆਈ ਪੀ ਸੀ ਦੀ ਧਾਰਾ 302 ਹੇਠ ਅਣਪਛਾਤੇ ਹਮਲਾਵਰਾਂ  ਖਿ਼ਲਾਫ਼ ਕੇਸ ਦਰਜ ਕੀਤਾ ਸੀ।

ਬਾਅਦ ਵਿਚ ਹਵਾਰਾ, ਭੁਪਿੰਦਰ ਸਿੰਘ ਤੇ ਜਸਵੰਤ ਸਿੰਘ ਦੇ ਖਿ਼ਲਾਫ਼ ਅਦਾਲਤ ‘ਚ ਚਾਲਾਨ ਪੇਸ਼ ਕੀਤਾ ਗਿਆ ਸੀ। ਇਸ ਵਿਚ ਹਵਾਰਾ ਤੋਂ ਇਲਾਵਾ ਜੋ ਵੀ ਦੋਸ਼ੀ ਹਨ, ਉਨ੍ਹਾਂ ਦੀ ਪੁਲਸ ਐਨਕਾਊਂਟਰ 'ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਰੂਪਨਗਰ ਅਦਾਲਤ ਨੇ ਹਵਾਰਾ ਨੂੰ ਸੱਤ ਦਸੰਬਰ ਨੂੰ ਚਰਚਾ ਵਿਚ ਰਹੇ ਬਾਬਾ ਭਨਿਆਰਾਂ ਵਾਲੇ ਦੇ ਡੇਰੇ ਦੇ ਬਾਹਰ ਬੰਬ ਧਮਾਕਾ ਕਰਨ ਦੇ ਮਾਮਲੇ ‘ਚ ਬਰੀ ਕਰ ਦਿਤਾ ਸੀ। ਜਾਣਕਾਰੀ ਅਨੁਸਾਰ ਇਹ ਲਗਾਤਾਰ ਪੰਜਵਾਂ ਮਾਮਲਾ ਹੈ ਜਿਸ ‘ਚ ਹਵਾਰਾ ਬਰੀ ਹੋਇਆ ਹੈ।