ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿਚ ਬਾਦਲ ਪ੍ਰਵਾਰ ਵੀ ਜਵਾਬਦੇਹ : ਮਲੋਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿਚ ਬਾਦਲ ਪ੍ਰਵਾਰ ਵੀ ਜਵਾਬਦੇਹ : ਮਲੋਆ

1

1

1

ਮੈਲਬੋਰਨ, 14  ਮਈ (ਪਰਮਵੀਰ ਸਿੰਘ ਆਹਲੂਵਾਲੀਆ) : ਤਕਰੀਬਨ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿਚ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਦਾ ਨਾਂ ਇਕ ਵਾਰ ਫੇਰ ਤੋ ਸੁਰਖੀਆਂ ਵਿਚ ਆਉਣ ਦੇ ਕਾਰਨ ਉਹਨਾ ਵਿਰੁਧ ਸ਼ਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਅੱਜ ਇਥੇ ਮੈਲਬੋਰਨ 'ਚ ਰਹਿ ਰਹੇ ਭਾਈ ਬੇਅੰਤ ਸਿੰਘ ਦੇ ਸਪੁੱਤਰ ਜਸਵਿੰਦਰ ਸਿੰਘ ਮਲੋਆ ਨੇ ਕਿਹਾ ਕਿ ਅਪਣੇ ਆਪ ਨੂੰ ਪੰਥ ਦਰਦੀ ਅਖਵਾਉਣ ਵਾਲਾ ਬਾਦਲ ਪ੍ਰਵਾਰ ਵੀ ਮੁਲਤਾਨੀ ਨੂੰ ਹੁਣ ਤਕ ਇਨਸਾਫ਼ ਨਾ ਮਿਲਣ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਹੈ। ਮਲੋਆ ਅਨੁਸਾਰ ਅੱਜ ਮੁਲਤਾਨੀ ਲਈ ਇਨਸਾਫ਼ ਦੀਆਂ ਗੱਲਾਂ ਕਰਨ ਵਾਲੇ ਇਹ ਉਹੀ ਲੋਕ ਹਨ ਜਿਹਨਾ ਨੇ ਸੁਮੇਧ ਸੈਣੀ ਨੂੰ ਅਪਣੀ ਸਰਕਾਰ ਸਮੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਸੀ। ਜਸਵਿੰਦਰ ਅਨੁਸਾਰ ਮੁਲਤਾਨੀ ਦੇ ਪ੍ਰਵਾਰ ਨੂੰ ਇਨਸਾਫ਼ ਦਿਵਾਉ1ਣ ਲਈ ਸਮੁੱਚੇ ਸਿੱਖ ਪੰਥ ਨੂੰ ਸਾਂਝੇ ਤੌਰ ਉੱਤੇ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ।