ਭਾਕਿਯੂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਮ ਡੀ.ਸੀ. ਨੂੰ ਮੰਗ ਪੱਤਰ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਕਿਯੂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਮ ਡੀ.ਸੀ. ਨੂੰ ਮੰਗ ਪੱਤਰ ਦਿਤਾ

1
ਰਾਮਾ ਮੰਡੀ, 14 ਮਈ (ਅਰੋੜਾ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਯੂਨੀਅਨ ਦੇ ਵਫਦ ਵੱਲੋਂ ਕਿਸਾਨੀਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਮ ਡਿਪਟੀ ਕਮੀਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ। ਵਫਦ ਵੱਲੋਂ ਮੰਗ ਕੀਤੀ ਗਈ ਕਿ ਬੇਮੌਸਮੀ ਬਾਰਿਸ਼ ਕਾਰਨ ਚਮਕ ਗਵਾ ਚੁੱਕੇ ਕਣਕ ਦੇ ਦਾਣਿਆਂ ਕਾਰਨ ਸਰਕਾਰ ਵੱਲੋਂ ਕਣਕ ਦੇ ਰੇਟਾਂ ਵਿੱਚ ਕੀਤੀ ਕਟੌਤੀ ਵਾਪਿਸ ਲਈ ਜਾਵੇ।

1


ਬੇਮੌਸਮੀ ਬਾਰਿਸ਼ ਕਾਰਨ ਕਣਕ ਦੇ ਹੋਏ ਨੁਕਸਾਨ ਕਾਰਨ ਕਿਸਾਨਾਂ ਨੂੰ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ।ਇਸ ਤੋਂ ਇਲਾਵਾ ਝੋਨੇ ਦੀ ਬਿਜਾਈ ਅਤੇ ਹੋਰ ਫਸਲਾਂ ਲਈ ਪੰਦਰਾਂ ਮਈ ਤੋਂ ਮੋਟਰ ਟਿਊਬਵੈੱਲ ਲਈ ਦਸ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।ਝੋਨਾ ਲਾਉਣ ਦੀ ਮੰਜੂਰੀ ਇੱਕ ਜੂਨ ਤੋਂ ਦੇਣ ਅਤੇ ਪੂਸਾ-44 ਝੋਨਾ ਲਾਉਣ ਦੀ ਇਜਾਜਤ ਦਿੱਤੀ ਜਾਵੇ ਕਿਉਂਕਿ ਇਸਦਾ ਝਾੜ ਦੂਸਰੀਆਂ ਝੋਨੇ ਦੀਆਂ ਕਿਸਮਾਂ ਨਾਲੋਂ 5-6 ਕੁਇੰਟਲ ਪ੍ਰਤੀ ਏਕੜ ਵੱਧ ਮਿਲਦਾ ਹੈ।ਇਸ ਤੋਂ ਇਲਾਵਾ ਝੋਨਾ ਲਾਉਣ ਲਈ ਮਨਰੇਗਾ ਮਜਦੂਰ ਦਿੱਤੇ ਜਾਣ ਤਾਂ ਜੋ ਕਿਸਾਨਾਂ ਨੂੰ ਝੋਨਾ ਲਾਉਣ ਲਈ ਮਜਦੂਰਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।

ਯੂਨੀਅਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਡਾ.ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਜਿਨਸਾਂ ਦੇ ਭਾਅ ਦਿੱਤੇ ਜਾਣ ਅਤੇ ਬਾਸਮਤੀ,ਮੱਕੀ,ਦਾਲਾਂ ਅਤੇ ਸਬਜੀਆਂ ਦੀ ਅੇੱਮਅੇੱਸਪੀ ਤੈਅ ਕੀਤੀ ਜਾਵੇ ਅਤੇ ਸਰਕਾਰੀ ਖਰੀਦ ਕਰਨਾ ਯਕੀਨੀ ਬਣਾਇਆ ਜਾਵੇ।ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਦੌਰਾਨ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਅਤੇ ਮਜਦੂਰਾਂ ਦਾ ਪੰਜਾਹ ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ।ਲਾਕਡਾਊਨ ਕਾਰਨ ਕਿਸਾਨ ਆਪਣੀਆਂ ਕਰਜੇ ਵਾਲੀਆਂ ਲਿਮਟਾਂ ਨਹੀਂ ਭਰ ਸਕੇ ਜਿਸ ਕਾਰਨ ਘੱਟ ਵਿਆਜ ਦਰ ਤੇ ਇੱਕ ਵਾਰ ਸਿਰਫ ਵਿਆਜ ਭਰਾ ਕੇ ਲਿਮਟਾਂ ਅੱਗੇ ਪਾਈਆਂ ਜਾਣ ਅਤੇ ਚੋਣ ਵਾਅਦੇ ਮੁਤਾਬਕ ਕਿਸਾਨਾਂ ਦਾ ਸਾਰਾ ਸਰਕਾਰੀ ਅਤੇ ਗੈਰ ਸਰਕਾਰੀ ਕਰਜਾ ਮੁਆਫ ਕੀਤਾ ਜਾਵੇ।