ਜੋਗੀ ਗੇਟ ਸ਼ਮਸ਼ਾਨ ਘਾਟ ਵਿਚ ਨਹੀਂ ਹੋਣ ਦਿਤਾ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿਲਾ ਕੌਂਸਲਰ ਵਿਰਧ ਮਾਮਲਾ ਪਹੁੰਚਿਆ ਥਾਣੇ

1

ਜੰਮੂ, 14 ਮਈ (ਸਰਬਜੀਤ ਸਿੰਘ) : ਕੱਲ ਪ੍ਰੀਤ ਨਗਰ ਖੇਤਰ ਵਿਚ ਜਿਸ ਵਿਆਕਤੀ ਦੀ ਮੌਤ ਹੋਈ ਸੀ ਉਸ ਦੀ ਰੀਪੋਰਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਹੈ। ਮ੍ਰਿਤਕ ਸੁਰਜੀਤ ਸਿੰਘ (72) ਦੀ ਮੌਤ ਤੋ ਬਾਅਦ ਉਸਦੀ ਕੋਰੋਨਾ ਵਾਇਰਸ ਦੀ ਰੀਪੋਰਟ ਪਾਜ਼ੇਟਿਵ ਆਈ। ਮ੍ਰਿਤਕ ਸੁਰਜੀਤ ਸਿੰਘ ਦੇ ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਸੁਰਜੀਤ ਸਿੰਘ ਦੀ ਜਾਂਚ ਪਹਿਲਾ ਨਹੀਂ ਕੀਤੀ ਗਈ। ਜਿਸ ਕਾਰਨ ਸੁਰਜੀਤ ਸਿੰਘ ਦੀ ਮੌਤ ਹੋ ਗਈ।  ਮ੍ਰਿਤਕ ਦੇ ਪ੍ਰਵਾਰ ਨੇ ਦੋਸ਼ ਲਾਇਆ ਕਿ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਸਪਤਾਸ ਪ੍ਰਸ਼ਾਸ਼ਨ ਵਲੋਂ ਲਾਸ਼ ਨੂੰ ਹਸਪਤਾਲ ਤੋਂ ਸ਼ਮਸ਼ਾਨ ਘਾਟ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਅ। ਬਾਅਦ 'ਚ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਮ੍ਰਿਤਕ ਦੇਹ ਅੰਤਮ ਸਸਕਾਰ ਲਈ ਜੰਮੂ ਮੈਡੀਕਲ ਕਾਲਜ ਤੋਂ ਸਿੱਧਾ ਜੋਗੀ ਗੇਟ ਸ਼ਮਸ਼ਾਨ ਘਾਟ ਲੈ ਗਏ।

ਪਰ ਉਥੇ ਵਾਰਡ ਨੰਬਰ 6 ਦੀ ਮਹਿਲਾ ਕੌਂਸਲਰ ਰਿਤੂ ਚੌਧਰੀ ਨੇ ਸਥਾਨਕ ਲੋਕਾਂ ਨੂੰ ਮੌਕੇ 'ਤੇ ਇਕੱਠਾ ਕਰ ਕੇ ਅੰਤਮ ਸੰਸਕਾਰ ਨਾ ਕਰਨ ਦਿਤਾ। ਜਿਸ ਤੋਂ ਬਾਅਦ ਲਾਸ਼ ਨੂੰ ਜੰਮੂ ਮੈਡੀਕਲ ਕਾਲਜ ਹਸਪਤਾਲ ਵਿਚ ਦੁਬਾਰਾ ਲਿਆਂਦਾ ਗਿਆ। ਅੱਜ ਸਵੇਰੇ  ਮ੍ਰਿਤਕ ਦੀ ਲਾਸ਼ ਨੂੰ ਸਿੱਖ ਯੂਥ ਸਰਵਿਸ ਟਰੱਸਟ ਦੇ ਪ੍ਰਧਾਨ ਤਾਜਿੰਦਰਪਾਲ ਸਿੰਘ ਅਮਨ ਅਤੇ ਅਜਮੀਤ ਸਿੰਘ ਸਿੰਬਲ ਕੈਂਪ ਦੀ ਮਦਦ ਨਾਲ ਦੁਬਾਰਾ ਸ਼ਾਸਤਰੀ ਨਗਰ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿਥੇ ਮ੍ਰਿਤਕ ਸੁਰਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ।ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਆਗੂ ਗੁਰਦਿਆਲ ਸਿੰਘ ਬਾਲੀ ਨੇ ਕਾਂਗਰਸੀ ਕੌਂਸਲਰ 'ਤੇ ਦੋਸ਼ ਲਗਾਉਂਦੇ ਕਿਹਾ  ਕਿ ਦੇਰ ਰਾਤ ਮਹਿਲਾ ਕੌਂਸਲਰ ਨੇ ਮ੍ਰਿਤਕ ਵਿਅਕਤੀ ਦਾ ਜੋਗੀ ਗੇਟ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਨਹੀਂ ਹੋਣ ਦਿਤਾ ਕਰਨ ਜੋ ਕਿ ਇਕ ਗ਼ੈਰ ਕਾਨੂੰਨੀ ਕੰਮ ਸੀ। ਉਨ੍ਹਾਂ ਇਸ ਸਬੰਧ 'ਚ  ਪੁਲਿਸ ਥਾਣਾ ਨੂੰ ਮਹਿਲਾ ਕੌਂਸਲਰ ਦੇ ਖ਼ਿਲਾਫ਼ ਮਾਮਲਾ ਦਰਜ ਲਈ ਅਰਜ਼ੀ ਦਿਤੀ ਹੈ।