ਮੈਡੀਕਲ ਸਕਰੀਨਿੰਗ ਕੈਂਪ 'ਚ 740 ਪ੍ਰਵਾਸੀ ਮਜ਼ਦੂਰਾਂ ਦੀ ਮੈਡੀਕਲ ਸਕਰੀਨਿੰਗ
ਮੈਡੀਕਲ ਸਕਰੀਨਿੰਗ ਕੈਂਪ 'ਚ 740 ਪ੍ਰਵਾਸੀ ਮਜ਼ਦੂਰਾਂ ਦੀ ਮੈਡੀਕਲ ਸਕਰੀਨਿੰਗ
ਮਿਊਂਸਪਲ ਪਾਰਕ ਖਰੜ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਮੈਡੀਕਲ ਸਕਰੀਨਿੰਗ ਕਰਦੀ ਹੋਈ ਸਿਵਲ ਹਸਪਤਾਲ ਖਰੜ ਦੇ ਡਾ. ਸੁਮਿੱਤ ਸ਼ਰਮਾ, ਡਾ. ਸਤਿੰਦਰ ਕੌਰ ਦੀ ਟੀਮ।
ਖਰੜ, 13 ਮਈ (ਪੰਕਜ ਚੱਢਾ): ਖਰੜ ਪ੍ਰਸ਼ਾਸ਼ਨ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਮੈਡੀਕਲ ਸਕਰੀਨਿੰਗ ਲਈ ਮਿਊਂਸਪਲ ਪਾਰਕ ਖਰੜ ਵਿਖੇ ਲਗਾਇਆ ਜਾ ਰਿਹਾ ਕੈਂਪ ਅੱਜ ਵੀ ਜਾਰੀ ਰਿਹਾ।
ਕੈਂਪ ਇੰਚਾਰਜ਼ ਸਿਖਲਾਈ ਅਧੀਨ ਤਹਿਸੀਲਦਾਰ ਦਿਵਿਆ ਸਿੰਗਲਾ ਨੇ ਦਸਿਆ ਕਿ ਸਿਵਲ ਹਸਪਤਾਲ ਖਰੜ ਦੇ ਡਾ. ਸੁਮਿੱਤ ਸ਼ਰਮਾ, ਡਾ. ਸਤਿੰਦਰ ਕੌਰ, ਦੀ ਅਗਵਾਈ ਟੀਮ ਵਲੋਂ 740 ਪ੍ਰਵਾਸੀ ਮਜ਼ਦੂਰਾਂ ਦਾ ਚੈਕਅੱਪ ਕੀਤਾ ਗਿਆ। ਜਿਨ੍ਹਾਂ ਦਾ ਮੈਡੀਕਲ ਚੈਕਅੱਪ ਹੋਇਆ ਹੈ ਉਹ ਸਾਰੇ ਪਹਿਲਾਂ ਆਨ ਲਾਈਨ ਅਪਲਾਈ ਕੀਤਾ ਹੈ, ਉਹ ਸਲਿੱਪ ਆਨ ਲਾਈਨ ਲੋਡ ਕਰਵਾਉਣਗੇ ਤੇ ਫਿਰ ਉਨ੍ਹਾਂ ਨੂੰ ਜਾਣ ਸਬੰਧੀ ਸੂਚਨਾ ਮਿਲੇਗੀ।
ਇਸ ਮੌਕੇ ਹਰਵਿੰਦਰ ਸਿੰਘ ਪੋਹਲੀ, ਪਰਮਜੀਤ ਸਿੰਘ, ਗੁਰਚਰਨ ਸਿੰਘ, ਹਰਜੀਤ ਸਿੰਘ, ਰਾਜਬੀਰ ਸਿੰਘ, ਸੰਤੋਖ ਸਿੰਘ, ਦਲਜੀਤ ਸਿੰਘ, ਲੀਸ਼ਾ, ਮਨਦੀਪ ਕੌਰ, ਲਾਇਨਜ਼ ਕਲੱਬ ਖਰੜ ਸਿਟੀ ਦੇ ਗੁਰਮੁੱਖ ਸਿੰਘ ਮਾਨ, ਸੁਭਾਸ ਅਗਰਵਾਲ ਸਮੇਤ ਪੁਲਿਸ ਕਰਮਚਾਰੀ ਹਾਜ਼ਰ ਸਨ।