ਰਿਫ਼ਾਇਨਰੀ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਕੰਪਨੀ ਦੇ ਪੰਜ ਵਿਅਕਤੀਆਂ ਵਿਰੁਧ ਮਾਮਲਾ ਦਰਜ, ਭਾਲ ਜਾਰੀ ਇਕ ਹਫ਼ਤੇ ਅੰਦਰ ਦੂਜੀ ਖ਼ੁਦਕੁਸ਼ੀ

1

ਰਾਮਾ ਮੰਡੀ, 14 ਮਈ (ਅਰੋੜਾ): ਸਥਾਨਕ ਰਿਫਾਇਨਰੀ ਵਿਚਲੀ ਮੈਨਲਿਫਟ ਇੰਡੀਆ ਲਿਮਟਿਡ ਕੰਪਨੀ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਮਜਦੂਰ ਸੁਧੀਰ ਕੁਮਾਰ ਪੁੱਤਰ ਬਾਦਸਾਹ ਵਾਸੀ ਤਿਮਨਪੁਰ ਜਲਾ ਮੈਨਪੁਰੀ (ਉੱਤਰ ਪ੍ਰਦੇਸ) ਵਲੋਂ ਫਾਹਾ ਲੈ ਕੇ ਖੁਦਕੁਸੀ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਵਿਅਕਤੀ ਸੁਧੀਰ ਕੁਮਾਰ ਦੇ ਤਾਏ ਦੇ ਲੜਕੇ ਗਜੇਂਦਰ ਸਿੰਘ ਨੇ ਚੌਕੀ ਇੰਚਾਰਜ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆਂ ਕਿ ਰਿਫਾਇਨਰੀ ਵਿਚਲੀ ਮੈਨਲਿਫਟ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਲਾਕਡਾਊਨ ਤੋਂ ਬਾਅਦ 23 ਮਾਰਚ ਨੂੰ ਜਦੋਂ ਕੰਪਨੀ ਦੇ ਸੁਪਰਵਾਈਜਰ ਦਵਿੰਦਰ ਕੁਮਾਰ ਕੋਲੋਂ ਬਣਦੀ ਤਨਖਾਹ ਅਤੇ ਘਰ ਭੇਜਣ ਦੀ ਮੰਗ ਕੀਤੀ ਤਾਂ ਉਸ ਨੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱੱਲ ਕੀਤੀ ਤਾਂ ਅਧਿਕਾਰੀਆਂ ਨੇ ਗੁੱਸੇ ਵਿਚ ਹਾਲੇ ਕੋਈ ਤਨਖਾਹ ਨਹੀਂ ਮਿਲੇਗੀ।

1

ਜਿਸਨੇ ਆਪਣੇ ਘਰ ਜਾਣਾ ਹੈ ਤਾਂ ਆਪਣੇ ਪੱਧਰ ਤੇ ਜਾ ਸਕਦਾ ਹੈ। ਜਿਸ 'ਤੇ ਮੈਂ ਅਤੇ ਸੁਧੀਰ ਕੁਮਾਰ ਹੋਰਨਾਂ ਸਾਥੀਆਂ ਨਾਲ 28 ਮਾਰਚ ਨੂੰ ਆਪਣੇ ਘਰ ਨੂੰ ਚਲ ਪਏ ਪ੍ਰੰਤੂ ਹਿਸਾਰ ਵਿਖੇ ਹਰਿਆਣਾ ਪੁਲਿਸ ਵਲੋਂ ਸਾਨੂੰ ਏਕਾਂਤਵਾਸ ਕੇਂਦਰ ਭੇਜ ਦਿੱਤਾ ਅਤੇ ਫੇਰ ਕੰਪਨੀ ਵਲੋਂ ਉੱਥੋਂ ਦੇ ਪ੍ਰਸਾਸਨ ਨਾਲ ਤਾਲਮੇਲ ਕਰਕੇ ਸਾਨੂੰ ਦੁਬਾਰਾ ਕੰਮ ਤੇ ਜਾਣ ਲਈ ਕਿਹਾ ਅਤੇ ਸਾਡੇ ਨਾਲ ਵਾਅਦਾ ਕੀਤਾ ਕਿ ਤਾਲਾਬੰਦੀ ਦੌਰਾਨ ਜਿਆਦਾ ਤਨਖਾਹ ਅਤੇ ਰਾਸਨ ਦੇਣ ਦੀ ਗੱਲ ਕੀਤੀ। ਪ੍ਰੰਤੂ ਰਿਫਾਇਨਰੀ ਵਿਖੇ ਵਾਪਸ ਪਰਤਣ ਤੇ ਸਾਨੂੰ ਸਰਪੰਚ ਕਲੌਨੀ ਵਿਖੇ ਏਕਾਂਤਵਾਸ ਕਰ ਦਿੱਤਾ ਪਰ ਦੋ ਹਫਤੇ ਬੀਤਣ 'ਤੇ ਨਾ ਤਾਂ ਸਾਨੂੰ ਕੰਮ ਤੇ ਭੇਜਿਆ ਅਤੇ ਨਾ ਹੀ ਤਨਖਾਹ ਅਤੇ ਰਾਸਨ ਦਿੱਤਾ ਗਿਆ। ਜਿਸ ਕਾਰਨ ਸੁਧੀਰ ਕੁਮਾਰ ਮਾਨਸਿਕ ਤੌਰ ਤੇ ਪ੍ਰੇਸਾਨ ਹੋ ਗਿਆ ਅਤੇ ਉਸਨੇ ਬੀਤੀ ਰਾਤ ਮੈਨੂੰ ਕਿਹਾ ਕਿ ਕੰਪਨੀ ਦੇ ਅਧਿਕਾਰੀ ਆਪਣੇ ਨਾਲ ਧੋਖਾ ਕਰ ਰਹੇ ਹਨ। ਜਿਸ ਕਾਰਨ ਬੀਤੀ ਰਾਤ ਸਾਡੇ ਸੌਣ ਤੋਂ ਬਾਅਦ ਸੁਧੀਰ ਕੁਮਾਰ ਨੇ ਕਲੌਨੀ ਵਿਚ ਦਰਖਤ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਰਿਫਾਇਨਰੀ ਚੌਕੀ ਇੰਚਾਰਜ ਗੋਬਿੰਦ ਸਿੰਘ ਵੱਲੋਂ ਗਜੇਂਦਰ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਕੰਪਨੀ ਦੇ ਪੰਜ ਅਧਿਕਾਰੀਆਂ ਸਿਧਾਰਥ ਸ੍ਰੀਵਾਸਤਵ, ਮਨਜੀਤ ਸਿੰਘ, ਰਣਜੀਤ ਸਰਕਾਰ, ਪੰਕਜ ਮੌਰੀਆ ਅਤੇ ਸੁਮੇਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।