Youtube ਤੋਂ ਬਾਅਦ ਹੁਣ ਸਿੱਧੂ ਨੇ ਕੀਤੀ TikTok 'ਤੇ ਐਂਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਟਿਊਬ 'ਤੇ ਜਿੱਤੇਗਾ ਪੰਜਾਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਸੀਨੀਅਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਹੁਣ ਮਿਊਜ਼ਿਕ-ਡਾਂਸ ਐਪ ਟਿਕ ਟੋਕ 'ਤੇ ਵੀ ਆ ਗਏ ਹਨ।

Photo

ਚੰਡੀਗੜ੍ਹ: ਯੂਟਿਊਬ 'ਤੇ ਜਿੱਤੇਗਾ ਪੰਜਾਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਮਿਊਜ਼ਿਕ-ਡਾਂਸ ਐਪ ਟਿਕ ਟੋਕ 'ਤੇ ਵੀ ਆ ਗਏ ਹਨ। ਨਵਜੋਤ ਸਿੰਘ ਸਿੱਧੂ ਨੇ ਟਿਕ ਟੋਕ 'ਤੇ ਅਪਣੀ ਅਧਿਕਾਰਤ ਵਾਰਤਾ ਸ਼ੁਰੂ ਕਰ ਦਿੱਤੀ ਹੈ।

 

ਟਿਕ ਟੋਕ 'ਤੇ ਪੋਸਟ ਕੀਤੀ ਵੀਡੀਓ ਜ਼ਰੀਏ ਉਹ ਅਪਣੇ ਸਮਰਥਕਾਂ ਨੂੰ ਇਸ ਨਵੇਂ ਸਾਧਨ ਬਾਰੇ ਜਾਣੂ ਕਰਵਾ ਰਹੇ ਹਨ। ਅਪਣਾ ਅਹੁਦਾ ਛੱਡਣ ਤੋਂ ਬਾਅਦ ਨਵਜੋਤ ਸਿੱਧੂ ਸੋਸ਼ਲ ਮੀਡੀਆ ਦੇ ਜ਼ਰੀਏ ਅਪਣੇ ਸਮਰਥਕਾਂ ਨਾਲ ਜੁੜ ਰਹੇ ਹਨ ਅਤੇ ਅਪਣੇ ਵਿਚਾਰ ਸਾਂਝੇ ਕਰ ਰਹੇ ਹਨ।

ਨਵਜੋਤ ਸਿੱਧੂ ਨੇ ਟਿਕ ਟੌਕ ਨੂੰ ਅਪਣਾ ਅਧਿਕਾਰਤ ਪ੍ਰਚਾਰ ਸਾਧਨ ਦੱਸਦਿਆਂ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਟਿਕ ਟੋਕ ਰਾਹੀਂ ਸਮਰਥਨ ਕਰਨ। ਇਸ ਦੌਰਾਨ ਉਹਨਾਂ ਨੇ ਅਪਣੇ ਪੁਰਾਣੇ ਅੰਦਾਜ਼ ਵਿਚ ਸ਼ਾਇਰੀ ਕਰਦਿਆਂ ਨਵੇਂ ਪ੍ਰਚਾਰ ਸਾਧਨ ਦੀ ਸ਼ੁਰੂਆਤ ਕੀਤੀ।

ਦੱਸ ਦਈਏ ਕਿ ਟਿਕ ਟੋਕ 'ਤੇ ਨਵਜੋਤ ਸਿੱਧੂ ਦਾ ਯੂਜ਼ਰ ਨਾਂਅ, 'navjotsinghsidhuofficial' ਹੈ। ਉਹਨਾਂ ਨੇ ਪਹਿਲੇ ਦਿਨ ਟਿਕ ਟੋਕ 'ਤੇ 3 ਵੀਡੀਓ ਕਲਿੱਪ ਸ਼ੇਅਰ ਕੀਤੇ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਟਿਕ ਟੋਕ 'ਤੇ ਬਾਇਓ, '"Masters of All Trades, jack of none, All-in-One" ਦਿੱਤੀ ਗਈ ਹੈ। 

ਪਹਿਲੇ ਹੀ ਦਿਨ ਨਵਜੋਤ ਸਿੱਧੂ ਨਾਲ ਟਿਕ ਟੋਕ 'ਤੇ 800 ਫੋਲੋਅਰਜ਼ ਜੁੜ ਗਏ। ਇਸ ਤੋਂ ਪਹਿਲਾਂ ਉਹਨਾਂ ਨੇ  ਪੰਜਾਬ ਕੇਂਦਰਿਤ ਟਵਿਟਰ ਹੈਂਡਲ @JittegaPunjabNS ਲਾਂਚ ਕਰਨ ਦਾ ਐਲਾਨ ਕੀਤਾ ਸੀ। ਯੂਟਿਊਬ ਦੀ ਤਰ੍ਹਾਂ ਹੁਣ ਟਿਕ ਟੋਕ 'ਤੇ ਵੀ ਨਵਜੋਤ ਸਿੱਧੂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।