ਸੈਣੀ ਨੂੰ ਜਮਾਨਤ ਮਿਲਣ 'ਤੇ ਸਿੱਖ ਕੌਮ ਨਾ-ਖ਼ੁਸ਼ : ਸਖੀਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਣੀ ਨੂੰ ਜਮਾਨਤ ਮਿਲਣ 'ਤੇ ਸਿੱਖ ਕੌਮ ਨਾ-ਖ਼ੁਸ਼ : ਸਖੀਰਾ

1

ਅੰਮ੍ਰਿਤਸਰ 14 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਪੁਲਿਸ ਦੇ ਸਾਬਕਾ ਡੀ.ਜ਼ੀ.ਪੀ. ਸੁਮੇਧ ਸੈਣੀ ਨੂੰ ਮੋਹਾਲੀ ਦੀ ਮਾਨਯੋਗ ਅਦਾਲਤ  ਵਲੋਂ ਪੇਸ਼ਗੀ ਜਮਾਨਤ ਮਿਲਣ ਤੇ ਪੰਥਕ ਆਗੂ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸਂੈਕੜੇ ਨਿਰਦੋਸ਼ ਸਿੱਖ ਨੌਜਵਾਨਾਂ ਤੇ ਮਾਸੂਮਾਂ ਦੀ ਮੌਤ ਲਈ  ਜੁੰਮੇਵਾਰ ਸੁਮੇਧ ਸੈਣੀ ਦਾ ਸਮੁੱਚਾ ਕਾਰਜਕਾਲ ਵਿਵਾਦਾਂ ਦੇ ਘੇਰੇ ਵਿਚ ਰਿਹਾ ਹੈ।


ਸੁਮੇਧ ਸੈਣੀ ਵਰਗੇ  ਅਫ਼ਸਰ ਨੂੰ ਪੇਸ਼ਗੀ ਜਮਾਨਤ ਮਿਲਣ ਤੋਂ ਬਾਅਦ ਸਿੱਖ ਕੌਮ ਨਾ-ਖੁਸ਼ ਹੈ। ਉਨ੍ਹਾਂ ਕਿਹਾ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਵਿਵਾਦਤ ਅਫ਼ਸਰ ਨੂੰ ਇਹ ਰਾਹਤ ਨਹੀਂ ਮਿਲਣੀ ਚਾਹੀਦੀ ਸੀ। ਭਾਈ ਸਖੀਰਾ ਨੇ ਅੱਗੇ ਕਿਹਾ ਕਿ ਅਗਰ ਸੁਮੇਧ ਸੈਣੀ ਨੇ ਸਾਲ 1991 ਵਿਚ ਆਈ.ਏ.ਐਸ ਅਧਿਕਾਰੀ ਡੀ.ਐਸ. ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰ ਕੇ ਤੇ ਉਸ ਦਾ ਕੋਈ ਥਹੁ ਪਤਾ ਨਾ ਲੱਗਣ ਵਰਗਾ ਘਿਣੌਨਾ ਜ਼ੁਰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਤੇ ਇਸ ਤੋਂ ਸਾਫ ਤੇ ਸਪੱਸ਼ਟ ਕਿ ਅਜਿਹੇ ਕਿੰਨੇ ਕਾਂਡ ਸੁਮੇਧ ਸੈਣੀ ਨੇ ਕੀਤੇ ਹੋਣਗੇ। ਇਸ ਦੇ ਸਮੁੱਚੇ ਕਾਰਜ਼ਕਾਲ ਦੀ ਜਾਂਚ ਹੋਣੀ ਚਾਹੀਦੀ ਹੈ।


ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਕਿਹਾ ਕਿ ਸੁਮੇਧ ਸੈਣੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉÎੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾਵੀ ਪਿੱਠ ਥਾਪੜਾ ਦਾ ਰਿਹਾ ਹੈ। ਜਿਸ ਦੇ ਚੱਲਦਿਆਂ ਸੈਣੀ ਨੂੰ ਸੂਬੇ ਦਾ ਪੁਲਿਸ ਮੁੱਖੀ ਲਗਾ ਕੇ ਮਨ ਮਰਜ਼ੀਆਂ ਕਰਨ ਦੀ ਖੁੱਲੀ ਛੁੱਟੀ ਦਿਤੀ ਗਈ।