ਸੜਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਬ ਡਵੀਜ਼ਨ ਦੇ ਪਿੰਡ ਮਾਨਖੇੜਾ ਦੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਸਬੰਧੀ ਡੀ.ਐਸ.ਪੀ. ਸੰਜੀਵ ਗੋਇਲ ਨੇ ਦਸਿਆ ਕਿ ਗੁਰਵਿੰਦਰ ਸਿੰਘ (24) ਪੁੱਤਰ ਬਲਵਿੰਦਰ ਸਿੰਘ

File Photo

ਸਰਦੂਲਗੜ੍ਹ, 13 ਮਈ (ਵਿਨੋਦ ਜੈਨ): ਸਬ ਡਵੀਜ਼ਨ ਦੇ ਪਿੰਡ ਮਾਨਖੇੜਾ ਦੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਸਬੰਧੀ ਡੀ.ਐਸ.ਪੀ. ਸੰਜੀਵ ਗੋਇਲ ਨੇ ਦਸਿਆ ਕਿ ਗੁਰਵਿੰਦਰ ਸਿੰਘ (24) ਪੁੱਤਰ ਬਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ (22) ਪੁੱਤਰ ਬਲਜਿੰਦਰ ਸਿੰਘ ਵਾਸੀ ਮਾਨਖੇੜਾ ਨਾਹਰਾ ਭੱਠੇ ਤੋਂ ਕੰਮ ਕਰ ਕੇ ਵਾਪਸ ਅਪਣੇ ਪਿੰਡ ਆ ਰਹੇ ਸਨ। ਜਦ ਉਹ ਸੋਲਰ ਪਲਾਂਟ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਟਰੈਕਟਰ ਉਪਰ ਚੜ੍ਹਾ ਦਿਤਾ ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ।

ਉਨ੍ਹਾਂ ਦਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗਗਨਦੀਪ ਸਿੰਘ ਅਪਣੀ ਦੋ ਮਹੀਨੇ ਦੀ ਬੱਚੀ ਅਤੇ ਪਤਨੀ ਨੂੰ ਛੱਡ ਗਿਆ ਹੈ ਜਦਕਿ ਗੁਰਵਿੰਦਰ ਸਿੰਘ ਅਪਣੀ ਗਰਭਵਤੀ ਪਤਨੀ ਨੂੰ ਛੱਡ ਗਿਆ ਹੈ। ਪਿੰਡ ਦੇ ਸਰਪੰਚ ਮਲਕੀਤ ਸਿੰਘ, ਪੰਚ ਰਨਜੀਤ ਸਿੰਘ, ਪੰਚ ਦਵਿੰਦਰ ਸਿੰਘ ਅਤੇ ਤੇਜਾ ਸਿੰਘ ਮਾਨਖੇੜਾ ਨੇ ਸੂਬਾ ਸਰਕਾਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਹ ਦੋਵੇਂ ਗ਼ਰੀਬ ਪਰਵਾਰ ਨਾਲ ਸਬੰਧ ਰਖਦੇ ਹਨ ਜਿਸ ਕਰ ਕੇ ਇਨ੍ਹਾਂ ਦੀ ਆਰਥਕ ਮਦਦ ਕੀਤੀ ਜਾਵੇ।