ਦਿੱਲੀ ਦੀ ਆਕਸੀਜਨ ਜ਼ਰੂਰਤ ਘਟੀ, ਦੂਜੇ ਰਾਜਾਂ ਨੂੰ  ਦਿਤਾ ਜਾ ਸਕਦਾ ਹੈ ਵਾਧੂ ਭੰਡਾਰ :ਮਨੀਸ਼ ਸਿਸੋਦੀਆ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦੀ ਆਕਸੀਜਨ ਜ਼ਰੂਰਤ ਘਟੀ, ਦੂਜੇ ਰਾਜਾਂ ਨੂੰ  ਦਿਤਾ ਜਾ ਸਕਦਾ ਹੈ ਵਾਧੂ ਭੰਡਾਰ : ਮਨੀਸ਼ ਸਿਸੋਦੀਆ

image


ਨਵੀਂ ਦਿੱਲੀ, 13 ਮਈ : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਨੇ ਕੇਂਦਰ ਨੂੰ  ਚਿੱਠੀ ਲਿਖ ਕੇ ਕਿਹਾ ਕਿ ਉਸ ਕੋਲ ਵਾਧੂ ਆਕਸੀਜਨ ਹੈ ਅਤੇ ਇਹ ਦੂਜੇ ਸੂਬਿਆਂ ਨੂੰ  ਵੀ ਦਿਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਲਾਗ ਦੇ ਮਾਮਲੇ ਵੱਧ ਰਹੇ ਸਨ ਤਾਂ ਰਾਸ਼ਟਰੀ ਰਾਜਧਾਨੀ ਨੂੰ  700 ਮੀਟਿ੍ਕ ਟਨ ਦੀ ਆਕਸੀਜਨ ਦੀ ਜ਼ਰੂਰਤ ਸੀ ਪਰ ਹੁਣ ਮਰੀਜ਼ਾਂ ਦੀ ਗਿਣਤੀ ਘਟਣ ਲੱਗ ਗਈ ਹੈ, ਜਿਸ ਕਾਰਨ ਆਕਸੀਜਨ ਦੀ ਜ਼ਰੂਰਤ ਘੱਟ ਕੇ 582 ਮੀਟਿ੍ਕ ਟਨ ਰਹਿ ਗਈ ਹੈ | ਉੱਪ ਮੁੱਖ ਮੰਤਰੀ ਨੇ ਕਿਹਾ,''ਅਸੀਂ ਵਾਧੂ ਆਕਸੀਜਨ ਦੂਜੇ ਸੂਬਿਆਂ ਨੂੰ  ਦੇਣ ਲਈ ਕੇਂਦਰ ਨੂੰ  ਚਿੱਠੀ ਲਿਖੀ ਹੈ | ਸਾਡੀ ਇਕ ਜ਼ਿੰਮੇਵਾਰ ਸਰਕਾਰ ਹੈ |'' ਸਿਸੋਦੀਆ ਨੇ ਕਿਹਾ ਕਿ ਦਿੱਲੀ 'ਚ 24 ਘੰਟਿਆਂ 'ਚ ਕੋਰੋਨਾ ਦੇ 10,400 ਨਵੇਂ ਮਾਮਲੇ ਆਏ ਜਦਕਿ ਪਹਿਲਾਂ ਸੱਭ ਤੋਂ ਵੱਧ 28 ਹਜ਼ਾਰ ਮਾਮਲੇ ਆਏ ਸਨ | ਲਾਗ ਦਰ 35 ਫ਼ੀ ਸਦੀ ਤੋਂ ਘੱਟ ਕੇ 14 ਫ਼ੀ ਸਦੀ ਰਹੀ ਗਈ ਹੈ | ਹੁਣ ਕੋਵਿਡ ਹਸਪਤਾਲਾਂ 'ਚ ਹੋਰ ਬੈੱਡ ਉਪਲਬੱਧ ਹਨ ਅਤੇ ਆਕਸੀਜਨ ਲਈ ਮੰਗ ਵੀ ਘੱਟ ਹੋ ਗਈ ਹੈ |          (ਏਜੰਸੀ)