ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਅਤਿਵਾਦੀ ਹਮਲੇ ’ਚ ਪੁਲਿਸ ਕਾਂਸਟੇਬਲ ਸ਼ਹੀਦ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਅਤਿਵਾਦੀ ਹਮਲੇ ’ਚ ਪੁਲਿਸ ਕਾਂਸਟੇਬਲ ਸ਼ਹੀਦ

image

ਸ਼੍ਰੀਨਗਰ, 13 ਮਈ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸ਼ੁੱਕਰਵਾਰ ਸਵੇਰੇ ਅਤਿਵਾਦੀ ਹਮਲੇ ’ਚ ਇਕ ਪੁਲਿਸ ਕਾਂਸਟੇਬਲ ਸ਼ਹੀਦ ਹੋ ਗਿਆ। ਕਸ਼ਮੀਰ ਘਾਟੀ ’ਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜਾ ਕਤਲ ਹੈ। ਪÇੁਲਸ ਨੇ ਦਸਿਆ ਕਿ ਜ਼ਿਲ੍ਹੇ ਦੇ ਗੁਡੂਰਾ ਇਲਾਕੇ ’ਚ ਇਕ ਅਤਿਵਾਦੀ ਨੇ ਨਿਹੱਥੇ ਪੁਲਿਸ ਕਰਮੀ ਰਿਆਜ਼ ਅਹਿਮਦ ਠਾਕੋਰ ਦੇ ਘਰ ’ਚ ਉਸਨੂੰ ਗੋਲੀ ਮਾਰ ਦਿਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਰਿਆਜ਼ ਨੂੰ ਸ਼ਹਿਰ ’ਚ ਸਥਿਤ ਫ਼ੌਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਹਾਲਤ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ।’’ ਪੁਲਿਸ ਨੇ ਬਾਅਦ ’ਚ ਇਕ ਹੋਰ ਟਵੀਟ ’ਚ ਕਿਹਾ, ‘‘ਜ਼ਖ਼ਮੀ ਪੁਲਿਸ ਕਾਂਸਟੇਬਲ ਨੇ ਹਸਪਤਾਲ ’ਚ ਇਲਾਜ ਦੌਰਾਨ ਸ਼ਹੀਦ ਹੋ ਗਏ। ਅਸੀਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਇਸ ਮੁਸ਼ਕਲ ਸਮੇਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ।’’
ਪੁਲਿਸ ਨੇ ਦਸਿਆ ਕਿ ਗੋਲੀਬਾਰੀ ਦੇ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਅਤੇ ਹਮਲਾਵਰਾਂ ਦੀ ਤਲਾਸ਼ ਲਈ ਮੁਹਿੰਮ ਸ਼ੁਰੂ ਕਰ ਦਿਤੀ ਗਈ। ਦੱਸਣਯੋਗ ਹੈ ਕਿ ਇਹ ਗੋਲੀਬਾਰੀ ਕਸ਼ਮੀਰੀ ਪੰਡਿਤ ਰਾਹੁਲ ਭਟ ਦੀ ਬੜਗਾਮ ’ਚ ਉਨ੍ਹਾਂ ਦੇ ਦਫ਼ਤਰ ’ਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਇਕ ਦਿਨ ਬਾਅਦ ਹੋਈ ਸੀ। ਕਸ਼ਮੀਰੀ ਪੰਡਿਤਾਂ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ ਘਾਟੀ ਦੇ ਕਈ ਹਿੱਸਿਆਂ ’ਚ ਇਸ ਕਤਲ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਵਿਰੁਧ ਨਾਅਰੇ ਵੀ ਲਗਾਏ। ਭੱਟ ਦੇ ਕਤਲ ਨਾਲ ਕਸ਼ਮੀਰੀ ਪੰਡਿਤਾਂ, ਖ਼ਾਸ ਕਰ ਕੇ ਪ੍ਰਧਾਨ ਮੰਤਰੀ ਮੁੜ ਵਸੇਬਾ ਪੈਕੇਜ ਦੇ ਅਧੀਨ ਇਥੇ ਕੰਮ ਕਰਨ ਵਾਲੇ ਲੋਕਾਂ ’ਚ ਡਰ ਪੈਦਾ ਹੋ ਗਿਆ ਹੈ।     (ਪੀਟੀਆਈ)