ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਕਿਸਾਨ
ਕਿਸਾਨਾਂ ਦੀ ਜੂਨ ਬੁਰੀ ਹੈ ਤੇ ਕਿਸਾਨਾਂ ਦੇ ਨਾਮ 'ਤੇ ਹੀ ਸਿਆਸਤ ਹੁੰਦੀ ਹੈ
Farmer commits suicide
ਮਾਨਸਾ : ਕਿਸਾਨਾਂ ਦੀ ਜੂਨ ਬੁਰੀ ਹੈ ਤੇ ਕਿਸਾਨਾਂ ਦੇ ਨਾਮ 'ਤੇ ਹੀ ਸਿਆਸਤ ਹੁੰਦੀ ਹੈ, ਪਰ ਹਾਲਾਤ ਇਹ ਹਨ ਕਿ ਆਖ਼ਰ ਕਿਹੜੀ ਸਰਕਾਰ ਕਿਸਾਨਾਂ ਦੀ ਬਾਂਹ ਫੜੇਗੀ। ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ (Farmer commits suicide) ਕਰ ਰਹੇ ਹਨ। ਇਸੇ ਕੜੀ ਵਿਚ ਅੱਜ ਇਕ ਹੋਰ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾ ਲਿਆ ਹੈ।
ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਦੇ ਕਿਸਾਨ ਘੁੱਕਰਜੀਤ ਸਿੰਘ ਪੁੱਤਰ ਚਰਨਾ ਸਿੰਘ ਨੇ ਕਰਜ਼ੇ ( Farmer commits suicide) ਕਾਰਨ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਆਪਣੇ ਘਰ ਵਿਖੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ( Farmer commits suicide) ਕਰ ਲਈ ਹੈ। ਭੀਖੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।