ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਹੋਈ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਪੰਜਾਬ

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਹੋਈ ਕੋਰੋਨਾ ਪਾਜ਼ੇਟਿਵ

image

ਔਕਲੈਂਡ 14 ਮਈ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੱੁਝ ਦਿਨ ਪਹਿਲਾਂ ਉਨ੍ਹਾਂ ਦੇ ਜੀਵਨ ਸਾਥੀ ਸ੍ਰੀ ਕਲਾਰਕ ਗੇਫ਼ੋਰਡ ਨੂੰ ਕਰੋਨਾ ਹੋ ਗਿਆ ਸੀ ਅਤੇ ਉਹ ਉਦੋਂ ਤੋਂ ਅਪਣੇ ਆਪ ਨੂੰ ਇਕਾਂਤਵਾਸ ਕਰ ਕੇ ਰਹਿ ਰਹੇ ਸਨ ਪਰ ਕਰੋਨਾ ਉਨ੍ਹਾਂ ਉਤੇ ਵੀ ਵੀ. ਆਈ. ਪੀ. ਐਂਟਰੀ ਲੈ ਕੇ ਪਹੁੰਚ ਗਿਆ। ਪ੍ਰਧਾਨ ਮੰਤਰੀ ਨੂੰ ਕਲ ਕੋਰੋਨਾ ਦੇ ਲੱਛਣ ਪ੍ਰਤੀਤ ਹੋਏ ਅਤੇ ਅੱਜ ਆਰ. ਏ. ਟੀ. ਟੈਸਟ ਦੇ ਵਿਚ ਹਲਕਾ ਜਿਹਾ ਕੋਨਾ ਪਾਜ਼ੇਟਿਵ ਪਾਏ ਗਏ। ਹੁਣ ਪ੍ਰਧਾਨ ਮੰਤਰੀ 21 ਮਈ ਤਕ ਇਕਾਂਤਵਾਸ ਹੀ ਰਹਿਣਗੇ ਅਤੇ ਜਨਤਾ ਵਿਚ ਨਹੀਂ ਜਾ ਸਕਣਗੇ।