ਪੰਜਾਬ ਭਾਰਤ ਦਾ ਹਿੱਸਾ ਸੀ ਅਤੇ ਹਮੇਸ਼ਾ ਰਹੇਗਾ - ਕੰਗਨਾ ਰਣੌਤ 

ਏਜੰਸੀ

ਮਨੋਰੰਜਨ, ਬਾਲੀਵੁੱਡ

ਅਸੀਂ ਭਾਰਤੀ ਹਾਂ ਅਤੇ ਸਾਨੂੰ ਇੱਕ ਸੰਯੁਕਤ ਭਾਰਤ ਦੀ ਲੋੜ ਹੈ

Kangana Ranaut

 

ਚੰਡੀਗੜ੍ਹ - ਅਦਾਕਾਰਾ ਕੰਗਨਾ ਰਣੌਤ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੀ। ਇੱਥੇ ਪਹੁੰਚ ਕੇ ਉਸ ਨੇ ਪੰਜਾਬ ਵਿਚ ਵਧ ਰਹੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਆਪਣੀ ਰਾਏ ਦਿੱਤੀ। ਕੰਗਨਾ ਨੇ ਕਿਹਾ ਕਿ ਜੋ ਵੀ ਅਪਰਾਧਿਕ ਗਤੀਵਿਧੀਆਂ ਹੋ ਰਹੀਆਂ ਹਨ, ਭਾਵੇਂ ਉਹ ਜੇਹਾਦੀ ਹੋਵੇ ਜਾਂ ਖਾਲਿਸਤਾਨੀ, ਉਨ੍ਹਾਂ ਨਾਲ ਕਾਨੂੰਨ ਅਤੇ ਵਿਵਸਥਾ ਦੇ ਜ਼ਰੀਏ ਨਜਿੱਠਿਆ ਜਾਣਾ ਚਾਹੀਦਾ ਹੈ। ਸਰਕਾਰ ਨੂੰ ਇਸ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਦੂਜੇ ਪਾਸੇ ਪੰਜਾਬ 'ਚ ਕੁਝ ਵੱਖਵਾਦੀਆਂ ਵੱਲੋਂ ਉਠਾਏ ਗਏ ਖਾਲਿਸਤਾਨ ਦੇ ਮੁੱਦੇ 'ਤੇ ਕੰਗਨਾ ਨੇ ਕਿਹਾ ਕਿ ਪੰਜਾਬ ਹਮੇਸ਼ਾ ਭਾਰਤ ਦਾ ਹਿੱਸਾ ਰਿਹਾ ਹੈ। ਸਿਰਫ਼ ਇਸ ਲਈ ਕਿ ਕੁਝ ਲੋਕ ਆਪਣੇ ਵੱਖਰੇ ਦੇਸ਼ ਦਾ ਮੁੱਦਾ ਉਠਾਉਂਦੇ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੇ ਦੇਸ਼ ਦਾ ਹਿੱਸਾ ਦੇ ਦੇਈਏ। ਅਜਿਹੇ ਤੱਤ ਅੰਤਰਰਾਸ਼ਟਰੀ ਤੌਰ 'ਤੇ ਫੰਡ ਪ੍ਰਾਪਤ ਅੱਤਵਾਦੀ ਹਨ।

ਆਮ ਨਾਗਰਿਕ ਉਨ੍ਹਾਂ ਦਾ ਸਾਥ ਨਹੀਂ ਦਿੰਦੇ। ਅਸੀਂ ਭਾਰਤੀ ਹਾਂ ਅਤੇ ਸਾਨੂੰ ਇੱਕ ਸੰਯੁਕਤ ਭਾਰਤ ਦੀ ਲੋੜ ਹੈ। ਮੋਹਾਲੀ 'ਚ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਹਮਲੇ ਦੇ ਨਤੀਜੇ ਵਜੋਂ ਪੰਜਾਬ 'ਚ ਵਧ ਰਹੇ ਤਣਾਅ ਦਰਮਿਆਨ ਕੰਗਨਾ ਰਣੌਤ ਨੇ 'ਅਖੰਡ ਭਾਰਤ' ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਮੌਕੇ ਸਿਆਸਤ ਵਿਚ ਆਉਣ ਦੇ ਸਵਾਲ ’ਤੇ ਉਨ੍ਹਾਂ ਕਿਹਾ, ‘‘ਮੈਂ ਅਜੇ ਸਿਆਸਤ ਵਿਚ ਆਉਣ ਲਈ ਤਿਆਰ ਨਹੀਂ ਹਾਂ। ਮੈਨੂੰ ਅਦਾਕਾਰੀ ਕਰਕੇ ਆਪਣਾ ਮੁਕਾਮ ਹਾਸਲ ਕਰਨਾ ਹੈ।