ਪੰਜਾਬ 'ਚ ਆਬਕਾਰੀ ਅਤੇ ਕਰ ਇੰਸਪੈਕਟਰ ਦੀਆਂ 107 ਅਸਾਮੀਆਂ ਲਈ ਭਰਤੀ ਦਾ ਐਲਾਨ, ਇਸ ਤਰ੍ਹਾਂ ਕਰੋ ਅਪਲਾਈ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਅਧੀਨ ਸੇਵਾ ਚੋਣ ਬੋਰਡ ਨੇ ਕੱਢਿਆ ਇਸ਼ਤਿਹਾਰ, 23 ਮਈ ਤੋਂ ਕਰ ਸਕਦੇ ਹੋ ਅਪਲਾਈ

recruitment of Excise and Tax Inspector in Punjab

ਗ੍ਰੈਜੂਏਸ਼ਨ ਅਤੇ ਕੰਪਿਊਟਰ ਕੋਰਸ ਰੱਖੀ ਗਈ ਹੈ ਵਿਦਿਅਕ ਯੋਗਤਾ 
120 ਅੰਕਾਂ ਦੀ ਹੋਵੇਗੀ ਲਿਖਤੀ ਪ੍ਰੀਖਿਆ ਅਤੇ 40 ਫੀਸਦੀ ਅੰਕ ਲੈਣੇ ਲਾਜ਼ਮੀ 
ਮੁਹਾਲੀ :
ਪੰਜਾਬ ਵਿੱਚ ਸਰਕਾਰੀ ਨੌਕਰੀਆਂ ਨਿਕਲੀਆਂ ਹਨ। ਸਰਕਾਰ ਆਬਕਾਰੀ ਅਤੇ ਕਰ ਇੰਸਪੈਕਟਰ ਦੀਆਂ 107 ਅਸਾਮੀਆਂ ਦੀ ਭਰਤੀ ਕਰਨ ਜਾ ਰਹੀ ਹੈ। ਪੰਜਾਬ ਅਧੀਨ ਸੇਵਾ ਚੋਣ ਬੋਰਡ ਨੇ ਆਪਣਾ ਇਸ਼ਤਿਹਾਰ ਜਾਰੀ ਕੀਤਾ ਹੈ।

ਜਿਸ ਤਹਿਤ ਬਿਨੇਕਾਰ 23 ਮਈ ਤੋਂ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਅਰਜ਼ੀ ਸਿਰਫ ਆਨਲਾਈਨ ਹੀ ਦਿੱਤੀ ਜਾ ਸਕਦੀ ਹੈ। ਇਸ ਲਈ ਅਰਜ਼ੀ SSSB.PUNJAB.GOV.IN 'ਤੇ ਦਿੱਤੀ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਇਸ ਵੈੱਬਸਾਈਟ 'ਤੇ 23 ਮਈ ਤੋਂ ਬਾਅਦ ਉਪਲਬਧ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਆਬਕਾਰੀ ਅਤੇ ਕਰ ਇੰਸਪੈਕਟਰ ਦੀ ਭਰਤੀ ਲਈ ਉਮੀਦਵਾਰ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਧਾਰ 'ਤੇ ਹੋਵੇਗੀ। ਇਸ ਦੇ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਅਤੇ ਕੰਪਿਊਟਰ ਕੋਰਸ ਜ਼ਰੂਰੀ ਰੱਖੀ ਗਈ ਹੈ। ਇਸ ਵਿੱਚ ਤਨਖਾਹ 10 ਹਜ਼ਾਰ ਤੋਂ 34800 ਰੁਪਏ ਤੱਕ ਹੋਵੇਗੀ। ਇਸ ਤੋਂ ਇਲਾਵਾ 4200 ਰੁਪਏ ਵਾਧੂ ਭੱਤਾ ਦਿੱਤਾ ਜਾਵੇਗਾ। ਭਰਤੀ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਲਈ ਲਿਖਤੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ । ਉਮੀਦਵਾਰ ਨੂੰ 40 ਫੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ।

ਪ੍ਰੀਖਿਆ ਵਿਕਲਪਿਕ ਪ੍ਰਸ਼ਨਾਂ 'ਤੇ ਅਧਾਰਤ ਹੋਵੇਗੀ। ਜਿਸ ਦੇ 120 ਅੰਕ ਹੋਣਗੇ। ਸਹੀ ਉੱਤਰ ਦੇਣ ਵਾਲੇ ਨੂੰ ਇੱਕ ਅੰਕ ਮਿਲੇਗਾ। ਗਲਤ ਜਵਾਬ ਲਈ 0.25 ਦੀ ਨੈਗੇਟਿਵ ਮਾਰਕਿੰਗ ਹੋਵੇਗੀ। ਦੱਸ ਦੇਈਏ ਕਿ ਇਸ ਲਈ ਜਨਰਲ ਵਰਗ ਨੂੰ ਇਕ ਹਜ਼ਾਰ ਰੁਪਏ ਫੀਸ ਦੇਣੀ ਪਵੇਗੀ। SC/BC ਅਤੇ EWS ਲਈ ਅਰਜ਼ੀ ਫੀਸ 250 ਰੁਪਏ ਹੈ। ਫ਼ੀਸ ਔਨਲਾਈਨ ਅਤੇ ਆਫ਼ਲਾਈਨ ਦੋਵੇਂ ਤਰ੍ਹਾਂ ਲਈ ਜਾ ਸਕਦੀ ਹੈ।