ਪੰਥਕ ਸਮੱਸਿਆਵਾਂ ਦਾ ਇਕੋ ਇਕ ਹੱਲ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨ?

ਏਜੰਸੀ

ਖ਼ਬਰਾਂ, ਪੰਜਾਬ

ਪੰਥਕ ਸਮੱਸਿਆਵਾਂ ਦਾ ਇਕੋ ਇਕ ਹੱਲ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨ?

image

 

ਪੰਜਾਬੀ ਸੂਬੇ ਬਾਅਦ, ਸਿੱਖ ਸੰਸਦ ਦੀ ਚੋਣ ਕਦੇ ਵੀ ਨਿਸ਼ਚਿਤ ਸਮੇਂ 'ਤੇ ਨਹੀ ਹੋਈ

ਅੰਮਿ੍ਤਸਰ, 13 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਜੋ ਗੁਰਧਾਮਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਕੌਮ ਦੀਆਂ ਸਮੂਹ ਸਰਗਰਮੀਆਂ, ਵੱਖ-ਵੱਖ ਮੁਸ਼ਕਲਾਂ ਸਬੰਧੀ ਆਵਾਜ਼ ਬੁਲੰਦ ਕਰਦੀ ਹੈ,ਜਿਹੜੀ ਅਥਾਹ ਕੁਰਬਾਨੀਆਂ ਨਾਲ , ਸਾਲ 1920 ਵਿਚ ਸਥਾਪਤ ਹੋਈ ਅਤੇ ਅੰਗਰੇਜ਼ ਸਾਮਰਾਜ ਨੇ 1925 'ਚ , ਇਸ ਮਹਾਨ ਸੰਸਥਾ ਦਾ ਗੁਰਦੁਆਰਾ ਐਕਟ ਬਣਾਇਆ | ਇਸ ਐਕਟ ਦੇ ਬਣਨ ਤੇ ਮਹਾਤਮਾਂ ਗਾਂਧੀ ਨੇ ਕਿਹਾ ਸੀ ਕਿ ਭਾਰਤੀਆਂ ਅੱਧੀ ਅਜ਼ਾਦੀ ਦੀ ਜ਼ੰਗ ਜਿੱਤ ਲਈ ਹੈ | ਪਰ ਅਫ਼ਸੋਸ ਹੈ ਕਿ ਪੰਜਾਬੀ ਸੂਬਾ ਬਣਨ ਬਾਅਦ ,ਇਸ ਮਹਾਨ ਸੰਸਥਾ ਦੀ ਚੋਣ ਕਦੇ ਵੀ ਨਿਸ਼ਚਿਤ ਸਮੇਂ ਤੇ ਨਹੀ ਹੋਈ ਅਤੇ ਨਾ ਹੀ ਚੋਣ ਕਮਿਸ਼ਨ ਨੇ ਸੰਸਦ , ਨਿਗਮ, ਪੰਚਾਇਤ ਪ੍ਰਣਾਲੀ ਵਾਂਗ ਚੋਣਾ ਕਰਵਾਉਣ ਦਾ ਉਦਮ ਕੀਤਾ ਹੈ |
ਹੁਕਮਰਾਨ ਅਤੇ ਉਨ੍ਹਾਂ ਨਾਲ ਰਲੇ ਹੋਏ ਕੁਝ ਸਿੱਖ ਲੀਡਰ ਵੀ ਜਾਣ ਬੁਝ ਕੇ ,ਚੋਣ ਨਹੀਂ ਹੋਣ ਦਿੰਦੇ  | 15 ਸਾਲ, 18 ਸਾਲ ਬਾਅਦ ਚੋਣਾਂ ਹੰੁਦੀਆਂ ਹਨ |
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹੋਂਦ ਦਾ ਅਹਿਸਾਸ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੀਆਂ ਸਖਸ਼ੀਅਤਾਂ ਨੇ ਦੇਸ਼-ਵਿਦੇਸ਼ ਦੇ ਹੁਕਮਰਾਨਾਂ ਅਤੇ ਰਾਜ਼ਸੀ ਦਲਾਂ ਨੂੰ  ਕਰਵਾਇਆ ਹੈ ਪਰ ਪਿਛਲੇ 15 -20 ਸਾਲ ਤੋਂ ਇਹ ਮਹਾਨ ਸੰਸਥਾ ਗੁਰੂ-ਪੰਥ ਦੀ ਥਾਂ , ਪ੍ਰਵਾਰਵਾਦ ਚ ਘਿਰਨ ਕਰਕੇ ,ਸਿਰੇ ਦੇ ਨਿਘਾਰ ਦਾ ਸਾਹਮਣਾਂ ਕਰ ਰਹੀ ਹੈ |
ਪੰਥਕ ਸਿਆਸਤ ਦੇ ਮਾਹਰਾਂ ਮੁਤਾਬਕ, ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪਾਰਲੀਮਾਨੀ ਗਰੁਪ ਦੇ ਵੱਖ-ਵੱਖ ਮੁੱਖੀ ਹੋਇਆ ਕਰਦੇ ਸਨ ਤੇ ਲੋਕਤੰਤਰੀ ਅਤੇ ਧਾਰਮਕ ਪ੍ਰੰਪਰਾਵਾਂ ਦੀ ਨੈਤਿਕ ਕਦਰ ਹੁੰਦੀ ਸੀ ਪਰ ਬਾਦਲ ਪਰਵਾਰ ਨੇ ਅਕਾਲ ਤਖਤ ਸਮੇਤ ਸਿੱਖ ਸੰਸਥਾਵਾਂ ਤੇ ਬੜਾ ਕਰੜਾ ਜੱਫਾ ਮਾਰ ਕੇ, ਡਿਕਟੇਟਰਸ਼ਿਪ ਕਾਇਮ ਕੀਤੀ ਹੈ ਤੇ ਜੀ ਹਜ਼ੂਰੀ ਕਿਸਮ ਦੇ ਨੇਤਾ ਅਤੇ ਬੇਹੱਦ ਜੂਨੀਅਰ ਲੀਡਰਸ਼ਿਪ ਦੇ ਹੱਥ ਵਿਚ ,ਮਹਾਨ ਸੰਸਥਾਵਾਂ ਦੀ ਜ਼ੁੰਮੇਵਾਰੀ ਸੌਂਪੀ ਹੈ ਜੋ ਇਨਾ ਦੇ ਬਰਾਬਰ ਦੇ ਨਹੀਂ ਤੇ ਉਹ ਸਾਰੇ ਫ਼ੈਸਲੇ, ਬਾਦਲਾਂ ਦੇ ਹੁਕਮ ਤੇ ਲੈਂਦੇ ਹਨ ਜਿਸ ਕਾਰਨ ਸਿੱਖੀ ਸਿਧਾਂਤਾਂ ਦੀ ਅਵੱਗਿਆ ਹੋ ਰਹੀ ਹੈ |ਰਾਜਸੀ ਅਸਥਿਰਤਾ ਕਾਰਨ , ਪਾਰਟੀ ਨੇਤਾ ਅੰਦਰੋਂ ਪ੍ਰੇਸਾਨ ਹਨ | ਅਕਾਲੀ ਦਲ ਦਾ ਵਜ਼ੂਦ ਪਹਿਲਾਂ ਵਾਲਾ ਨਹੀਂ ਰਿਹਾ | ਸਿੱਖ ਸੰਸਥਾਵਾਂ, ਬਾਦਲ ਪਰਵਾਰ ਜੋਗੀਆਂ ਹੀ ਰਹਿ ਗਈਆਂ ਹਨ | ਪੰਜਾਬ ਤੇ ਪੰਥਕ ਹਿਤਾਂ ਦੀ ਜਗਾ, ਵੰਸ਼ਵਾਦ ਨੇ ਕੌਮ ਦਾ ਵਕਾਰ , ਮਿੱਟੀ ਕਰ ਦਿਤਾ ਹੈ | ਸਿੱਖ ਧਰਮ ਤੇ ਸਿਆਸਤ ਭਾਰੂ ਹੋ ਗਈ ਹੈ | ਇਸ ਲਈ ਜ਼ੁੰਮੇਵਾਰ ਸਰਕਾਰਾਂ ਹਨ ਜਿਨ੍ਹਾਂ ਚੋਣਾਂ ਕਰਵਾਉਣ ਨਾਲੋਂ, ਇਕ ਪਰਵਾਰ ਨੂੰ  ਤਰਜ਼ੀਹ ਦਿਤੀ ਹੈ ਤਾਂ ਜੋ ਸਿੱਖ ਸਮੇਂ ਦੇ ਹਾਣੀ ਨਾ ਬਣ ਸਕਣ | ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ,268 ਪਾਵਨ ਸਰੂਪ ਲਾਪਤਾ ਹੋਣ,ਪੰਥਕ ਮੱਸਲੇ,ਪੰਜਾਬ ਮਾਮਲੇ,ਡੇਰਾਵਾਦ,ਮਨਮਤ,ਅਕਾਲ ਤਖ਼ਤ ਸਾਹਿਬ ਨੂੰ  ਸਿਆਸੀ ਹਿਤਾਂ ਲਈ ਵਰਤਣ ਦੇ ਦੋਸ਼ ,ਪੰਥਕ ਨੇਤਾ ਲਾ ਰਹੇ ਹਨ  |ਪੰਥਕ ਹਲਕੇ ਬਦਲਾਅ ਚਾਹੁੰਦੇ ਹਨ ਜੋ ਸ਼੍ਰੋਮਣੀ ਕਮੇਟੀ ਦੀ ਚੋਣ ਨਾਲ ਸੰਭਵ ਹੈ ਜਿਸ ਦਾ ਅਰਬਾਂ ਦਾ ਬਜ਼ਟ ਹੈ ਜਿਸ ਰਾਹੀਂ ਵਿਦਿਅਕ,ਮੈਡੀਕਲ ਤੇ ਹੋਰ ਲੋਕ ਭਲਾਈ ਅਤੇ ਕੌਮ ਦੇ ਭਵਿਖ ਲਈ ਨੀਤੀਆਂ  ਤੇ ਖ਼ਰਚ ਹੁੰਦਾ ਹੈ |