Punjab News: ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ SJF ਦੇ 3 ਕਾਰਕੁੰਨ ਗ੍ਰਿਫ਼ਤਾਰ  

ਏਜੰਸੀ

ਖ਼ਬਰਾਂ, ਪੰਜਾਬ

ਮਿਤੀ 27.04.24 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਬਠਿੰਡਾ ਦੀਆਂ ਕੰਧਾਂ 'ਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸਨ

File Photo

 

Punjab News: ਚੰਡੀਗੜ੍ਹ - ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਕਾਊਂਟਰ-ਇੰਟੈਲੀਜੈਂਸ, ਬਠਿੰਡਾ ਅਤੇ ਬਠਿੰਡਾ ਪੁਲਿਸ ਵੱਲੋਂ ਸਿੱਖਸ ਫਾਰ ਜਸਟਿਸ (SFJ) ਦੇ ਨਿਊਯਾਰਕ ਸਥਿਤ ਮਾਸਟਰਮਾਈਂਡ ਗੁਰਪਤਵੰਤ ਪੰਨੂ ਦੀ ਹਮਾਇਤ ਵਾਲੇ ਬਠਿੰਡਾ, ਪੰਜਾਬ ਅਤੇ ਦਿੱਲੀ ਸਮੇਤ ਵੱਖ-ਵੱਖ ਜਨਤਕ ਥਾਵਾਂ 'ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ ਤਿੰਨ ਸਿੱਖਸ ਫਾਰ ਜਸਟਿਸ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਮਿਤੀ 27.04.24 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਬਠਿੰਡਾ ਦੀਆਂ ਕੰਧਾਂ 'ਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸਨ। ਮਿਤੀ 9.05.24 ਨੂੰ ਝੰਡੇਵਾਲਾ ਮੈਟਰੋ ਸਟੇਸ਼ਨ ਅਤੇ ਕਰੋਲ ਬਾਗ ਮੈਟਰੋ ਸਟੇਸ਼ਨ, ਦਿੱਲੀ ਵਿਖੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਅਤੇ ਇਹ ਫੋਟੋਆਂ/ਵੀਡੀਓ ਗੁਰਪਤਵੰਤ ਸਿੰਘ ਪੰਨੂ ਨੂੰ ਭੇਜੀਆਂ ਗਈਆਂ ਸਨ। ਇਸ ਮਾਮਲੇ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਗਈ ਹੈ।