Majitha Liquor News: ਮਜੀਠਾ ਨਕਲੀ ਸ਼ਰਾਬ ਕਾਂਡ ਮਾਮਲਾ, ਅੰਮ੍ਰਿਤਸਰ ਪੁਲਿਸ ਨੇ 2 ਹੋਰ ਮੁਲਜ਼ਮ ਦਿੱਲੀ ਤੋਂ ਕੀਤੇ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਵਿੰਦਰ ਜੈਨ ਤੇ ਰਿਸ਼ਭ ਜੈਨ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ

Amritsar Police arrests 2 more accused from Delhi Majitha Liquor News in punjabi

Amritsar Police arrests 2 more accused from Delhi Majitha Liquor News: ਮਜੀਠਾ ਨਕਲੀ ਸ਼ਰਾਬ ਕਾਂਡ 'ਚ ਪੁਲਿਸ ਇਸ ਵੇਲੇ ਪੂਰੇ ਐਕਸ਼ਨ ਵਿਚ ਹੈ। ਜਿਥੇ ਜ਼ਹਿਰੀਲੀ ਸ਼ਰਾਬ ਨੇ ਹੁਣ ਤੱਕ 23 ਲੋਕਾਂ ਦੀ ਜਾਨ ਲੈ ਲਈ ਹੈ, ਉਥੇ ਹੀ ਪੁਲਿਸ ਨੇ ਪਹਿਲਾਂ ਜ਼ਿੰਮੇਵਾਰ ਅਫ਼ਸਰਾਂ ਨੂੰ ਮੁਅੱਤਲ ਕੀਤਾ ਅਤੇ ਬਾਅਦ ਵਿਚ ਪੂਰੇ ਕਾਂਡ ਦੇ ਸਾਜ਼ਿਸ਼ਘਾੜੇ ਸਾਹਿਬ ਸਿੰਘ ਨੂੰ ਕਾਬੂ ਕੀਤਾ।

ਸਾਹਿਬ ਸਿੰਘ ਦੇ ਜਾਣਕਾਰੀ ਦੇਣ ਤੋਂ ਬਾਅਦ ਕਰੀਬ 10 ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਸ ਤੋਂ ਬਾਅਦ ਪੁਲਿਸ ਨੇ ਮੈਥਾਨੋਲ ਮੰਗਵਾਉਣ ਵਾਲਿਆਂ ਅਤੇ ਸਪਲਾਈ ਕਰਨ ਵਾਲਿਆਂ ਨਾਲ ਕੜੀਆਂ ਜੋੜੀਆਂ। ਉਸੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਅੱਜ ਦੋ ਹੋਰ ਮੁਲਜ਼ਮਾਂ ਨੂੰ ਦਿੱਲੀ ਤੋਂ ਕਾਬੂ ਕੀਤਾ ਹੈ।

ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਹੋਰ ਮੁਲਜ਼ਮ ਜਿਨ੍ਹਾਂ ਦੇ ਨਾਂ ਰਵਿੰਦਰ ਜੈਨ ਤੇ ਰਿਸ਼ਭ ਜੈਨ, ਇਸ ਕਾਂਡ ਵਿਚ ਸ਼ਾਮਲ ਸਨ ਅਤੇ ਇਹ ਦੋਵੇਂ ਮੁਲਜ਼ਮ ਮੁੱਖ ਸਾਜ਼ਿਸ਼ਕਰਤਾ ਸਾਹਿਬ ਸਿੰਘ ਦੇ ਸੰਪਰਕ ਵਿਚ ਸਨ। ਡੀਜੀਪੀ ਨੇ ਦੱਸਿਆ ਕਿ ਇਸ ਕਾਂਡ ਦੇ ਹੋਰ ਵੀ ਰਾਜ਼ ਖੰਘਾਲੇ ਜਾ ਰਹੇ ਹਨ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 

 (For more news apart from 'Amritsar Police arrests 2 more accused from Delhi Majitha Liquor News in punjabi ' , stay tuned to Rozana Spokesman)