Jodepull Bridge News: ਜੌੜੇਪੁਲ ਵਿਖੇ ਨਹਿਰ 'ਚ ਵਾਪਰਿਆ ਵੱਡਾ ਹਾਦਸਾ, ਕਾਰ ਡਿੱਗਣ ਨਾਲ 4 ਜਣਿਆਂ ਦੀ ਮੌਤ
ਦੋ ਦਿਨ ਪਹਿਲਾਂ ਹੋਇਆ ਸੀ ਹਾਦਸਾ; ਅੱਜ ਮਿਲੀਆਂ ਮ੍ਰਿਤਕ ਦੇਹਾਂ
Jodepull bridge News in punjabi
Jodepull bridge News in punjabi : ਜੌੜੇਪੁਲ ਨਹਿਰ ’ਚ ਕਾਰ ਡਿੱਗਣ ਕਾਰਨ 4 ਵਿਅਕਤੀਆਂ ਮੌਤ ਹੋ ਗਈ। ਕਰੀਬ 40 ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਪੁਲਿਸ ਨੂੰ ਮਿਲੀਆਂ। ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ ਨੇ ਦਸਿਆ 11 ਤੇ 12 ਮਈ ਰਾਤ ਨੂੰ ਮਲੇਰਕੋਟਲਾ ਦੇ ਪਿੰਡ ਸੰਗਾਲਾ, ਰਟੌਲਾ ਨੇੜੇ ਇਕ ਟਰੱਕ ਏਜੰਸੀ ’ਤੇ ਕੰਮ ਕਰਦੇ 4 ਵਿਅਕਤੀ ਜਿਨ੍ਹਾਂ ਵਿਚ ਗੋਪਾਲ ਕ੍ਰਿਸ਼ਨ, ਜਤਿੰਦਰ ਕੁਮਾਰ ਚੌਧਰੀ ਵਾਸੀ ਰਾਜਸਥਾਨ, ਗਗਨਦੀਪ ਸਿੰਘ ਵਾਸੀ ਘਨੌੜ ਜੱਟਾਂ, ਸੁੱਜਨ ਮਾਲਿਕ ਕਾਰ ਰਾਹੀਂ ਹਰਿਦੁਆਰ ਜਾ ਰਹੇ ਸਨ।
ਇਸ ਦੌਰਾਨ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਜੌੜੇਪੁਲ ਨਹਿਰ ਕਿਨਾਰੇ ਲੱਗੇ ਭਾਰੀ ਲੋਹੇ ਦੇ ਪਾਈਪਾਂ ਨੂੰ ਤੋੜ ਕੇ ਕਾਰ ਨਹਿਰ ਵਿਚ ਸਿੱਧੀ ਜਾ ਡਿੱਗੀ। ਇਸ ਹਾਦਸੇ ਵਿਚ ਚਾਰੇ ਵਿਅਕਤੀਆਂ ਦੀ ਮੌਤ ਹੋ ਗਈ।