Pakistan Releases BSF jawan News: ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ, ਗਲਤੀ ਨਾਲ ਸਰਹੱਦ ਕਰ ਗਿਆ ਸੀ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਟਾਰੀ-ਵਾਹਘਾ ਸਰਹੱਦ ਜ਼ਰੀਏ ਵਾਪਿਸ ਭੇਜਿਆ ਜਵਾਨ

Pakistan Releases BSF jawan News in punjabi

Pakistan Releases BSF jawan News in punjabi :  ਪਾਕਿਸਤਾਨ ਨੇ ਭਾਰਤ ਦੇ ਬੀਐਸਐਫ਼ ਜਵਾਨ ਪੂਰਨਮ ਕੁਮਾਰ ਸਾਹੂ ਨੂੰ ਰਿਹਾਅ ਕਰ ਦਿੱਤਾ ਹੈ। ਪੂਰਨਮ ਸਾਹੂ ਬੁੱਧਵਾਰ ਨੂੰ ਅਟਾਰੀ-ਵਾਹਗਾ ਸਰਹੱਦ ਤੋਂ ਭਾਰਤ ਪਰਤੇ ਹਨ। ਬੀਐਸਐਫ਼ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੂਰਨਮ ਪਿਛਲੇ 20 ਦਿਨਾਂ ਤੋਂ ਪਾਕਿਸਤਾਨ ਦੀ ਹਿਰਾਸਤ ਵਿੱਚ ਸੀ।

ਸਾਹੂ 23 ਅਪ੍ਰੈਲ ਨੂੰ ਗਲਤੀ ਨਾਲ ਫ਼ਿਰੋਜ਼ਪੁਰ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲਾ ਗਿਆ ਸੀ। ਉਦੋਂ ਤੋਂ ਇਹ ਪਾਕਿਸਤਾਨੀ ਰੇਂਜਰਾਂ ਦੇ ਕਬਜ਼ੇ ਵਿੱਚ ਸੀ। ਡੀਜੀਐਮਓ ਪੱਧਰ ਦੀ ਗੱਲਬਾਤ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਵੇਲੇ ਉਹ ਬੀਐਸਐਫ਼ ਅਧਿਕਾਰੀਆਂ ਕੋਲ ਮੈਡੀਕਲ ਚੈੱਕਅਪ ਲਈ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।