Simranjit Singh Mann News: ਸਿਮਰਨਜੀਤ ਸਿੰਘ ਮਾਨ ਵਲੋਂ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ
ਭਾਰਤ ਪਾਕਿਸਤਾਨ ਵਿਚਕਾਰ ਜੰਗ ਰੋਕਣ ਲਈ ਟਰੰਪ ਨੇ ਅਹਿਮ ਰੋਲ ਅਦਾ ਕੀਤਾ
Simranjit Singh Mann demands Nobel Peace Prize for Donald Trump News: ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦ ਕਰਨ ਦੀ ਸਮਰਥਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵਿਤ ਪਰਮਾਣੂ ਜੰਗ ਰੋਕਣ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਗਈ।
ਜੇਕਰ ਇਹ ਜੰਗ ਹੁੰਦੀ ਤਾਂ ਪੰਜਾਬ ਜ਼ਮੀਨ-ਸਤਰ ਹੋਣੀ ਸੀ ਅਤੇ ਲੱਖਾਂ ਨਿਰਦੋਸ਼ ਲੋਕ ਮਾਰੇ ਜਾਂਦੇ ਜਾਂ ਬੇਘਰ ਹੋ ਜਾਂਦੇ। ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਐਲਨ ਰੋਬੌਕ, ਲੂਕ ਓਮਾਨ, ਅਤੇ ਚਾਰਲਜ਼ ਬਾਰਡੀਨ ਦੇ ਵਿਗਿਆਨਕ ਅਧਿਐਨਾਂ ਅਨੁਸਾਰ, ਦੱਖਣੀ ਏਸ਼ੀਆ ਵਿੱਚ ਪਰਮਾਣੂ ਜੰਗ ਨਾਲ ਸੰਸਾਰਕ ਤਾਪਮਾਨ ਘਟ ਜਾਣਾ, ਮੌਨਸੂਨ ਵਿਘਟਨ ਅਤੇ ਵਿਸ਼ਵ ਪੱਧਰੀ ਭੁੱਖਮਰੀ ਹੋ ਸਕਦੀ ਸੀ। ਟਰੰਪ ਨੇ ਵਿਚੋਲਾਪਣ ਕਰਕੇ ਇਹ ਮਾਨਵੀ ਬਿਪਤਾ ਰੋਕੀ।
(For more news apart from 'Simranjit Singh Mann demands Nobel Peace Prize for Donald Trump News ' , stay tuned to Rozana Spokesman)