ਕੇਂਦਰ ਨੇ ਐਸਸੀ ਬੱਚਿਆਂ ਦੇ 1700 ਕਰੋੜ  ਜਾਰੀ ਨਹੀਂ ਕੀਤੇ: ਧਰਮਸੋਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਐਸਸੀ/ ਬੀਸੀ ਭਲਾਈ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਹਲਕਾ ਨਾਭਾ ਪਹੁੰਚੇ ਜਿੱਥੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਸ਼ਿਕਾਇਤ ...

Sadhu Singh Dharamsot

ਨਾਭਾ,ਪੰਜਾਬ ਦੇ ਐਸਸੀ/ ਬੀਸੀ ਭਲਾਈ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਹਲਕਾ ਨਾਭਾ ਪਹੁੰਚੇ ਜਿੱਥੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਸ਼ਿਕਾਇਤ ਦਰਬਾਰ ਲਗਾ ਕੇ ਇਲਾਕੇ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਰੋਜ਼ਾਨਾ ਸਪੋਕਸਮੈਨ ਦੇ ਇਸ ਨੁਮਾÎਇੰਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਐਸਸੀ ਬੱਚਿਆਂ ਦੇ 1700 ਕਰੋੜ ਰੁਪਏ ਅਜੇ ਤਕ ਜਾਰੀ ਨਹੀਂ ਕੀਤੇ।

ਉਨ੍ਹਾਂ ਇਹ ਵੀ ਦੱਸਿਆ ਕਿ ਚਾਰ ਹਜ਼ਾਰ ਏਕੜ ਤੋਂ ਵੱਧ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਬਜਾ ਮੁਕਤ ਕਰਵਾਇਆ ਜਾ ਚੁੱਕਾ ਹੈ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਲੁਧਿਆਣਾ ਵਿੱਖੇ ਵਿਭਾਗ ਦੀ ਚਾਰ ਸੌ ਏਕੜ ਜ਼ਮੀਨ ਤੋਂ ਕਬਜੇ ਹਟਾਉਣ ਲਈ ਕੁੱਝ ਸਮੱਸਿਆ ਜਰੂਰ ਆਈ ਲੇਕਿਨ ਛੇਤੀ ਹਲ ਹੋ ਗਈ। ਜੂਨ ਮਹੀਨੇ ਦੇ ਅਖੀਰ ਤੱਕ ਦਸ ਹਜ਼ਾਰ ਏਕੜ ਜੰਗਲਾਤ ਵਿਭਾਗ ਦੀ ਜ਼ਮੀਨ, ਜਿਸ 'ਤੇ ਕਿਸੇ ਤਰਾਂ ਦੀ ਕਾਨੂੰਨੀ ਕਾਰਵਾਈ ਨਹੀਂ ਚਲ ਰਹੀ, ਕਬਜ਼ਾ  ਮੁਕਤ ਹੋ ਜਾਵੇਗੀ ਤੇ ਸਾਰੀ ਜ਼ਮੀਨ ਉਪਰ ਪੌਦੇ ਲਗਾ ਦਿੱਤੇ ਜਾਣਗੇ।

ਪੰਜਾਬ ਦੇ ਐਸਸੀ ਵਿਦਿਆਰਥੀਆਂ ਦੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਪੈਸੇ ਜਾਰੀ ਨਾ ਹੋਣ ਦੇ ਸਵਾਲ 'ਤੇ ਮੰਤਰੀ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਬੱਚਿਆਂ ਦੇ 1700 ਕਰੋੜ ਰੁਪਏ ਕੇਂਦਰ ਸਰਕਾਰ ਨੇ ਜਾਰੀ ਨਹੀਂ ਕੀਤੇ। ਆਂਕੜੇ ਮੁਤਾਬਿਕ ਸਾਲ 2015-16, 2016-17 ਤੇ 2017-18 ਦਾ ਕੇਂਦਰ ਨੇ ਕੋਈ ਪੈਸਾ ਨਹੀਂ ਭੇਜਿਆ। ਪਿਛਲੇ 115 ਕਰੋੜ ਜਾਰੀ ਹੋਏ ਸੀ ਜਿਸ ਸੰਬੰਧੀ ਯੂਟਿਲਿਟੀ ਸਰਟੀਫਿਕੇਟ ਵੀ ਛੇ ਮਹੀਨੇ ਪਹਿਲਾਂ ਵਿਭਾਗ ਵਲੋਂ ਭੇਜਿਆ ਜਾ ਚੁਕਾ ਹੈ। ਇਕ ਹਜ਼ਾਰ ਕਰੋੜ ਰੁਪਏ ਭੇਜਣ ਦੀ ਮੰਗ ਕੀਤੀ ਗਈ ਪ੍ਰੰਤੂ ਇੱਕ ਰੁਪਿਆ ਨਹੀਂ ਭੇਜਿਆ ਗਿਆ।