ਕੈਨੇਡਾ 'ਚ ਡੁੱਬਣ ਨਾਲ ਮਰੇ ਹੈਦਰ ਅਲੀ ਦੀ ਮ੍ਰਿਤਕ ਦੇਹ ਸਪੁਰਦ-ਏ-ਖਾਕ
ਬੀਤੇ ਦਿਨੀਂ ਕੈਨੇਡਾ 'ਚ ਡੁੱਬਣ ਨਾਲ ਮਰੇ ਅਹਿਮਦਗੜ੍ਹ ਦੇ 23 ਸਾਲਾ ਨੌਜਵਾਨ ਹੈਦਰ ਅਲੀ ਦੀ ਮ੍ਰਿਤਕ ਦੇਹ ਅੱਜ ਅਹਿਮਦਗੜ੍ਹ ਵਿਖੇ ਪੁੱਜੀ ਜਿਸ ਨੂੰ ਵੱਡੀ ਗਿਣਤੀ ...
ਅਹਿਮਦਗੜ੍ਹ: ਬੀਤੇ ਦਿਨੀਂ ਕੈਨੇਡਾ 'ਚ ਡੁੱਬਣ ਨਾਲ ਮਰੇ ਅਹਿਮਦਗੜ੍ਹ ਦੇ 23 ਸਾਲਾ ਨੌਜਵਾਨ ਹੈਦਰ ਅਲੀ ਦੀ ਮ੍ਰਿਤਕ ਦੇਹ ਅੱਜ ਅਹਿਮਦਗੜ੍ਹ ਵਿਖੇ ਪੁੱਜੀ ਜਿਸ ਨੂੰ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਸ਼ਹਿਰ ਵਾਸੀਆਂ ਵਲੋਂ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੰਦੇ ਹੋਏ ਸਥਾਨਕ ਦਹਿਲੀਜ ਰੋਡ 'ਤੇ ਸਥਿਤ ਕਬਰਸਤਾਨ ਵਿਖੇ ਦਫਨਾ ਕੇ ਸਪੁਰਦ-ਏ-ਖਾਕ ਕੀਤਾ ਗਿਆ। ਨੌਜਵਾਨ ਪੁੱਤਰ ਦੀ ਦੁਖਦਾਇਕ ਮੌਤ ਕਾਰਨ ਗਹਿਰੇ ਸਦਮੇ ਵਿਚ ਪਰਵਾਰ ਅਤੇ ਸਕੇ ਸਬੰਧੀ ਕਈ ਦਿਨਾਂ ਤੋਂ ਮ੍ਰਿਤਕ ਦੇਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਦਿੱਲੀ ਹਵਾਈ ਅੱਡੇ ਤੋਂ ਅੱਜ ਸਵੇਰੇ ਲਿਆਂਦੀ ਗਈ ਮ੍ਰਿਤਕ ਦੇਹ ਜਿਉਂ ਹੀ ਅਹਿਮਦਗੜ੍ਹ ਪੁੱਜੀ ਤਾਂ ਮਹੌਲ ਬਹੁਤ ਗਮਗੀਨ ਹੋ ਗਿਆ। ਮ੍ਰਿਤਕ ਦੇ ਮਾਪਿਆਂ ਅਤੇ ਸਕੇ ਸਬੰਧੀਆਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ।ਜ਼ਿਕਰਯੋਗ ਹੈ ਕਿ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਸੁਰਾਜ ਮੁਹੰਮਦ ਅਤੇ ਕੌਂਸਲਰ ਈਸ਼ਾ ਮੁਹੰਮਦ ਦੇ ਵੱਡੇ ਭਰਾ ਸਤਾਰ ਮੁਹੰਮਦ ਦਾ ਪੁੱਤਰ ਹੈਦਰ ਅਲੀ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਰੀਬ ਡੇਢ ਸਾਲ ਪਹਿਲਾਂ ਕੈਨੇਡਾ ਵਿਚ ਪੜ੍ਹਾਈ ਲਈ ਗਿਆ ਸੀ।
ਅੱਜ ਅੰਤਮ ਸਸਕਾਰ ਮੌਕੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਦਫ਼ਤਰ ਇੰਚਾਰਜ ਤੇਜੀ ਕਮਾਲਪੁਰ, ਹਲਕਾ ਅਮਰਗੜ੍ਹ ਤੋਂ ਯੂਥ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਬੋਰਾ, ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਰਮੇਸ਼ ਕੌਸ਼ਲ, ਯੂਥ ਕਾਂਗਰਸੀ ਆਗੂ ਜਗਮੇਲ ਸਿੰਘ ਜਿੱਤਵਾਲ, ਲੋਕ ਇਨਸਾਫ਼ ਪਾਰਟੀ ਸ਼ਹਿਰੀ ਪ੍ਰਧਾਨ, ਕੌਂਸਲਰ ਕਮਲਜੀਤ ਸਿੰਘ ਉਭੀ, ਸਾਬਕਾ ਪ੍ਰਧਾਨ ਰੁਵਿੰਦਰ ਪੁਰੀ, ਚੌਧਰੀ ਚਾਨਣ ਰਾਮ, ਹਰਦੀਪ ਸਿੰਘ ਬੋੜਹਾਈ, ਅਕਾਲੀ ਆਗੂ ਜਗਵੰਤ ਸਿੰਘ ਜੱਗੀ,
ਰਵਿੰਦਰ ਸਿੰਘ ਦਹਿਲੀਜ, ਦੁੱਲਾ ਖਾਂ ਬਲਾਕ ਪ੍ਰਧਾਨ ਕਾਂਗਰਸ, ਅਵਤਾਰ ਸਿੰਘ ਜੱਸਲ, ਗੁਰਮੀਤ ਸਿੰਘ ਉਭੀ, ਪ੍ਰਧਾਨ ਸੁਰਾਜ ਮਹੁੰਮਦ, ਈਸਾ ਮਹੁੰਮਦ ਕੌਸਲਰ ਕਿੱਟੂ ਥਾਪਰ, ਨਿਰਮਲ ਸਿੰਘ ਫੱਲੇਵਾਲ, ਪ੍ਰਧਾਨ ਰਕੇਸ਼ ਗਰਗ, ਅਮਰਚੰਦ ਸ਼ਰਮਾ, ਰਜਿੰਦਰ ਸਿੰਘ ਬਾਠ, ਸੁਰਾਜ ਤੱਗੜ ਆਦਿ ਆਗੂਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਅਤੇ ਸਮਾਜ ਸੇਵੀ ਆਗੂ ਅਤੇ ਵੱਡੀ ਗਿਣਤੀ ਮੁਸਲਿਮ ਭਾਈਚਾਰਾ ਅਤੇ ਸਕੇ ਸਬੰਧੀ ਹਾਜ਼ਰ ਸਨ।