ਕਲੋਨੀਆਂ ਦੀ ਨਵੀਂ ਪਾਲਿਸੀ 'ਚ ਡੀਲਰ ਐਸੋਸੀਏਸ਼ਨਾਂ ਦੇ ਸੁਝਾਅ ਸ਼ਾਮਲ ਕਰੇ ਸਰਕਾਰ : ਰਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਪਾਰਟੀ ਡੀਲਰ ਐਂਡ ਬਿਲਡਰ ਐਸੋਸੀਏਸ਼ਨ ਡੇਰਾਬੱਸੀ  ਨੇ ਅਣ ਅਧਿਕਾਰਤਿ ਕਲੌਨੀਆਂ ਨੂੰ ਰੈਗੂਲਾਈਜੇਸ਼ਨ ਕਰਵਾਉਣ ਸਬੰਧੀ.....

Property Dealer And Builder Association Giving Memorandum To Tehsildar

ਡੇਰਾਬੱਸੀ,   : ਪ੍ਰਪਾਰਟੀ ਡੀਲਰ ਐਂਡ ਬਿਲਡਰ ਐਸੋਸੀਏਸ਼ਨ ਡੇਰਾਬੱਸੀ  ਨੇ ਅਣ ਅਧਿਕਾਰਤਿ ਕਲੌਨੀਆਂ ਨੂੰ ਰੈਗੂਲਾਈਜੇਸ਼ਨ ਕਰਵਾਉਣ ਸਬੰਧੀ ਇਕ ਮੰਗ ਪੱਤਰ ਤਹਿਸੀਲਦਾਰ ਡੇਰਾਬੱਸੀ  ਨੂੰ ਦਿਤਾ । ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੌਣਾਂ ਤੋਂ ਪਹਿਲਾ ਵਾਅਦਾ ਕੀਤਾ ਸੀ ਕਿ  ਰੈਗੂਲਾਈਜੇਸ਼ਨ ਪਾਲਿਸੀ ਬਣਾਉਣ ਵੇਲੇ ਡੀਲਰ ਐਸੋਸੀਏਸ਼ਨਾਂ ਦੇ ਸੁਝਾਵ ਪਾਲਿਸੀ ਵਿੱਚ ਸ਼ਾਮਿਲ ਕੀਤੇ ਜਾਣਗੇ , ਪਰ 20 ਮਈ 2018 ਨੂੰ ਨੋਟੀਫਾਈ ਪਾਲਿਸੀ ਵਿੱਚ ਕਿਸੇ ਵੀ ਸੁਝਾਵ ਨੂੰ ਨਹੀ ਮੰਨਿਆ ਗਿਆ ।

ਡੀਲਰ ਐਸੋਸੀਏਸ਼ਨ ਡੇਰਾਬੱਸੀ ਨੇ ਆਪਣੇ ਮੰਗ ਪੱਤਰ ਵਿੱਚ ਪਾਲਿਸੀ ਨੂੰ ਸਰਲ ਬਣਾਉਣ ਦੀ ਮੰਗ ਕੀਤੀ ਅਤੇ ਨਵੀਂ ਬਣੀ ਪਾਲਿਸੀ ਵਿੱਚ ਡੀਲਰ ਐਸੋਸੀਏਸ਼ਨਾਂ ਦੇ ਸੁਝਾਵ ਸ਼ਾਮਿਲ ਕਰਕੇ ਆਪਣਾ ਵਾਅਦਾ ਪੂਰਾ ਕਰਨ ਲਈ ਕਿਹਾ । ਉਨਾਂ ਮੰਗ ਕੀਤੀ ਕਿ ਪਾਲਿਸੀ 'ਚ ਵਿੱਕੀਆਂ ਹੋਈਆਂ ਕਲੌਨੀਆਂ ਵਿੱਚ 35% ਰਕਬਾ ਸੜਕਾਂ ਪਰਕਾਂ ਲਈ ਅਤੇ 30 ਫੁਟ ਸੜਕ ਲਾਜ਼ਮੀ ਰੱਖੀ  ਗਈ ਹੈ, ਜਿਸ ਨੂੰ ਘਟਾ ਕੇ 20% ਰਕਬਾ ਸੜਕਾਂ ਅਤੇ ਪਰਕਾਂ ਲਈ ਅਤੇ 20 ਫੁਟ ਸੜਕ ਨੂੰ ਪਰਵਾਨਗੀ ਦਿਤੀ ਜਾਵੇ ।

ਉਨਾਂ ਆਪਣੇ ਮੰਗ ਪਤੱਰ ਵਿੱਚ ਸਰਕਾਰ ਨੂੰ ਹੋਰ ਸੁਝਾਵਾਂ ਤੋਂ ਇਲਾਵਾ  ਕਲੌਨੀ ਪਾਸ ਕਰਵਾਉਣ ਲਈ  ਸਾਰੇ ਅਧਿਕਾਰ ਲੋਕਲ ਬਾਡੀ ਨੂੰ ਦਿਤੇ ਜਾਣ ਲਈ ਮੰਗ ਕੀਤੀ  ਤਾਂ ਜੋ ਸਿਸਟਮ ਨੂੰ ਸਰਲ ਬਣਾਇਆ ਜਾ ਸਕੇ ।  ਇਸ ਮੋਕੇ ਐਸੋਸੀਏਸ਼ਨ ਦੇ ਸ੍ਰਪਰਸਤ  ਰਣਜੀਤ ਸਿੰਘ ਰੈਡੀ , ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਰਾਣਾ ,ਜਰਨਲ ਸਕੱਤਰ ਰਕੇਸ ਮਹਿੰਦਰੂ ,ਖਜ਼ਾਨਚੀ ਤੇਜਿੰਦਰ ਕਪਿਲ ,ਚੇਅਰਮੈਨ ਕੁਲਦੀਪ ਰੰਗੀ ,

ਸਾਬਕਾ ਕੌਸਲਰ ਚਮਨ ਸੈਣੀ , ਕੌਂਸਲਰ ਦਵਿੰਦਰ ਸਿੰਘ ਸੈਦਪੁਰਾ, ਸਾਬਕਾ ਸਰਪੰਚ ਬਸੰਤ ਸਿੰਘ, ਦਿਲਬਾਗ ਸਿੰਘ ,ਰਵੀ ਭਾਂਖਰਪੁਰ ਅਤੇ ਸੁਨੀਲ ਸੈਣੀ ਤੋਂ ਇਲਾਵਾ  ਵੱਡੀ ਗਿਣਤੀ ਵਿੱਚ ਪ੍ਰਪਾਰਟੀ ਡੀਲਰ ਐਂਡ ਬਿਲਡਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ ।