ਫੱਲਾਂ ਤੇ ਸਬਜ਼ੀਆਂ ਦੀ ਅਚਨਚੇਤ ਨਿਰੀਖਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ 2018  ਦੀ ਮੁਹਿੰਮ ਅਧੀਨ ਸਿਵਲ ਹਸਪਤਾਲ ਰਾਜਪੁਰਾ ਦੇ ਐਸ.ਐਮ.ਓ ਦਫ਼ਤਰ ......

Police Officer Checking Fruits And Vegetables

ਰਾਜਪੁਰਾ : ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ 2018  ਦੀ ਮੁਹਿੰਮ ਅਧੀਨ ਸਿਵਲ ਹਸਪਤਾਲ ਰਾਜਪੁਰਾ ਦੇ ਐਸ.ਐਮ.ਓ ਦਫ਼ਤਰ ਐੱਸ ਜੇ ਸਿੰਘ ਨੇ ਨਸ਼ਿਆਂ ਦੇ ਵੇਚੇ ਜਾਣ ਅਤੇ ਗਲਤ ਢੰਗ ਨਾਲ ਫਲ ਅਤੇ ਸਬਜ਼ੀਆਂ ਪਕਉਣ ਵਾਲਿਆਂ ਵਿਰੁੱਧ ਚੈਕਿੰਗ ਲਈ ਟੀਮ ਦਾ ਗਠਨ ਕਰ ਕੇ ਰਾਜਪੁਰਾ ਦੇ ਅਲੱਗ ਅਲੱਗ ਇਲਾਕਿਆਂ ਦਾ ਦੌਰਾ ਕੀਤਾ।

ਡਾ. ਜਸਜੋਤ ਦਿਓਲ ਦੀ ਅਗਵਾਈ ਵਿਚ ਬਣਾਈ ਟੀਮ ਵਿਚ ਹੈਲਥ ਇੰਸਪੈਕਟਰ ਪਰਮਜੀਤ ਸਿੰਘ ਸੋਢੀ, ਅਮਰਜੀਤ ਸਿੰਘ ਭੰਗੂ, ਮੰਗਤ ਰਾਮ ਈ, ਓ ਰਾਜਪੁਰਾ ਦੇ ਨੁਮਇੰਦੇ ਜੰਗ ਬਹਾਦੁਰ ਅਤੇ ਪੁਲੀਸ ਦੇ ਨਮਿੰਦਰ ਸ਼ਾਮਲ ਸਨ। ਟੀਮ ਨੇ ਸਬਜ਼ੀ ਮੰਡੀ ਦਾ ਦੌਰਾ ਕਰਦੇ ਹੋਏ ਗੰਦੇ ਸੜੇ ਫਲ ਅਤੇ ਸਬਜ਼ੀਆਂ ਅਤੇ ਕੈਮੀਕਲ ਨਾਲ ਪਕਾਏ ਜਾਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਨੂੰ ਸੁਟਿਆ ਅਤੇ ਅੱਗੇ ਤੋਂ ਲੋਕ ਹਿੱਤ ਲਈ ਸਾਫ ਸੂਚੀਆਂ ਫਲ ਸਬਜ਼ੀਆਂ ਵੇਚਣ ਲਈ ਹਦਾਇਤ ਕੀਤੀ

ਨਿੱਜੀ ਤੌਰ ਤੇ ਐੱਸ.ਐੱਮ. ਓ ਡਾ ਐੱਸ ਜੇ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੀ ਕਿਸੇ ਤਰ੍ਹਾਂ ਟੀਮਾਂ ਕੰਮ ਕਰਦੀਆਂ ਰਹਿਣਗੀਆਂ ਤੇ ਜੋ ਗਲਤ ਕੰਮ ਕਰਦੇ ਲੋਕਾਂ ਪ੍ਰਤੀ ਨਕੇਲ ਕੱਸੀ ਜਾ ਸਕੇ ਐਸ.ਐਮ.ਓ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਗੰਦੇ ਸੜੇ ਪੁਰਾਣੇ ਅਤੇ ਪਹਿਲਾਂ ਤੋਂ ਕੱਟੇ ਹੋਏ ਫਲ ਸਬਜ਼ੀਆਂ ਦਾ ਸੇਵਨ ਨਾ ਕਰਨ ਫ਼ਲ ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਹੀ ਵਰਤੀਆਂ ਜਾਣ।