ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਸਿਖਲਾਈ ਕੈਂਪ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੌਸ਼ਟਿਕ ਤੇ ਸ਼ੁੱਧ ਦੁਧ ਉਤਪਾਦਨ ਲਈ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ

Training Camp Of Dairy Development Department

ਬਲਾਚੌਰ/ਕਾਠਗੜ੍ਹ, : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੌਸ਼ਟਿਕ ਤੇ ਸ਼ੁੱਧ ਦੁਧ ਉਤਪਾਦਨ ਲਈ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਡੇਅਰੀ ਵਿਕਾਸ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਸਹਿਯੋਗ ਨਾਲ ਚਣਕੋਆ ਵਿਖੇ ਦੁਧ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਕੇ.ਵੀ.ਕੇ. ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨੋਜ ਸ਼ਰਮਾ ਨੇ ਕਿਹਾ ਕਿ ਸਾਨੂੰ ਡੇਅਰੀ ਫ਼ਾਰਮਿੰਗ ਅਤੇ ਪਸ਼ੂ ਪਾਲਣ ਦੇ ਕਿੱਤੇ ਨੂੰ ਲਾਹੇਵੰਦਾ ਬਣਾਉਣਾ ਲਈ ਪਸ਼ੂਆਂ ਦੀ ਸਿਹਤ, ਬੀਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਟੀਕਾਕਰਣ ਅਤੇ ਚਾਰੇ ਦਾ ਵਿਸ਼ੇਸ਼ ਖਿਆਲ ਰੱਖਣਾ ਪਵੇਗਾ

ਜਿਸ ਨਾਲ ਸਿਹਤਮੰਦ ਪਸ਼ੂਆਂ ਤੋਂ ਪ੍ਰਾਪਤ ਦੁਧ ਹੋਰ ਵੀ ਪੌਸ਼ਟਿਕਤਾ ਭਰਪੂਰ ਹੋਵੇਗਾ। ਇਸ ਮੌਕੇ ਸੀਤਲ ਸਿੰਘ ਕੇ.ਆਰ.ਪੀ. ਵਲੋਂ ਪਸ਼ੂ ਪਾਲਣ ਤੋਂ ਵਧੇਰੇ ਮੁਨਾਫ਼ਾ ਲੈਣ ਲਈ ਪਸ਼ੂਆਂ ਦੀ ਖੁਰਾਕ ਉਤੇ ਹੋਣ ਵਾਲੇ ਖਰਚੇ ਘਟਾਉਣ ਸਬੰਧੀ ਨੁਕਤੇ ਸਾਂਝੇ ਕੀਤੇ।  ਡਾ. ਤੇਜਬੀਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਦੁਧਾਰੂ ਪਸ਼ੂਆਂ ਤੋਂ ਗਰਮੀਆਂ ਵਿਚ ਵਧੇਰੇ ਦੁੱਧ ਉਤਪਾਦਨ ਲੈਣ ਲਈ ਧਿਆਨ ਰੱਖਣਯੋਗ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਗਰਮੀ ਦੇ ਮੌਸਮ ਵਿਚ ਲੋੜੀਂਦੀਆਂ ਖੁਰਾਕੀ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਪਸ਼ੂਆਂ ਲਈ ਤਾਜ਼ੇ ਅਤੇ ਸਾਫ ਸੁਥਰੇ ਪਾਣੀ ਦੀ ਮਹਤੱਤਾ ਉੱਪਰ ਵਿਸ਼ੇਸ਼ ਜੋਰ ਦਿਤਾ। 

ਇਸ ਮੌਕੇ ਚਣਕੋਆ ਪਿੰਡ ਦੇ ਸਰਪੰਚ ਨਰੇਸ਼ ਕੁਮਾਰ ਨੇ ਪਹੁੰਚੇ ਹੋਏ ਮਾਹਿਰਾਂ ਦਾ ਧਨਵਾਦ ਕੀਤਾ ਅਤੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਮਾਹਿਰਾਂ ਦੀਆਂ ਸਲਾਹਾਂ 'ਤੇ ਚੱਲਣ ਅਤੇ ਖੇਤੀ ਘਾਟਿਆਂ ਤੋਂ ਬੱਚਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਆਏ ਹੋਏ ਕਿਸਾਨ ਵੀਰਾਂ ਅਤੇ ਬੀਬੀਆਂ ਦਾ ਕੈਂਪ ਵਿਚ ਸ਼ਮੂਲੀਅਤ ਲਈ ਤਹਿ ਦਿਲੋਂ ਧਨਵਾਦ ਕੀਤਾ। ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ। ਇਸ ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ ਪਿੰਡ ਦੇ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ। ਇਸ ਮੌਕੇ  ਨੰਬਰਦਾਰ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।