ਪੰਜਾਬ ਦੇ 7 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਬਦਲੇ
ਪੰਜਾਬ ਸਰਕਾਰ ਵਲੋਂ ਅੱਜ ਰਾਤ ਜਾਰੀ ਤਬਾਦਲਾ ਹੁਕਮਾਂ ਤਹਿਤ 7 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ
ਚੰਡੀਗੜ੍ਹ, 13 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਵਲੋਂ ਅੱਜ ਰਾਤ ਜਾਰੀ ਤਬਾਦਲਾ ਹੁਕਮਾਂ ਤਹਿਤ 7 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ ਹਨ। ਇਹ ਤਬਾਦਲੇ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਲਜ਼ਰ ਪ੍ਰਬੰਧ ’ਚ ਹੋਰ ਸੁਧਾਰ ਲਈ ਕੀਤੇ ਗਏ ਹਨ। ਕੁੱਲ 24 ਆਈ.ਏ.ਐਸ. ਅਤੇ 1 ਪੀ.ਸੀ.ਐਸ. ਅਫ਼ਸਰ ਦੇ ਅੱਜ ਤਬਾਦਲੇ ਕੀਤੇ ਗਏ ਹਨ। ਅਨੰਦਿੱਤਾ ਮਿੱਤਰਾ ਦੀ ਥਾਂ ਰਵੀ ਭਗਤ ਨੂੰ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਲਾਇਆ ਗਿਆ ਹੈ।
ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਤਬਾਦਲਾ ਹੁਕਮਾਂ ਮੁਤਾਬਕ ਜ਼ਿਲ੍ਹਾ ਲੁਧਿਆਣਾ, ਜਲੰਧਰ, ਨਵਾਂਸ਼ਹਿਰ, ਫ਼ਰੀਦਕੋਟ, ਫ਼ਿਰੋਜ਼ਪੁਰ, ਸੰਗਰੂਰ ਅਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਤਬਦੀਲ ਕੀਤੇ ਗਏ ਹਨ।
ਨਵੀਂ ਤੈਨਾਤੀ ਕਰਦਿਆਂ ਵਰਿੰਦਰ ਸ਼ਰਮਾ ਨੂੰ ਜ਼ਿਲ੍ਹਾ ਲੁਧਿਆਣਾ, ਰਾਮਵੀਰ ਨੂੰ ਸੰਗਰੂਰ, ਵਿਮਲ ਸੇਤੀਆ ਨੂੰ ਫ਼ਰੀਦਕੋਟ, ਪੁਨੀਤ ਗੋਇਲ ਨੂੰ ਫ਼ਿਰੋਜ਼ਪੁਰ, ਘਣਸ਼ਾਮ ਥੌਹਰੀ ਸੰਗਰੂਰ ਸ਼ੀਨਾ ਅਗਰਵਾਲ ਨੂੰ ਨਵਾਂਸ਼ਹਿਰ, ਅਤੇ ਕੁਲਵੰਤ ਸਿੰਘ ਨੂੰ ਤਰਨ ਤਾਰਨ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ।
ਆਈ.ਏ.ਐਸ. ਅਫ਼ਸਰਾਂ ਦੇ ਹੋਰ ਅਹਿਮ ਤਬਾਦਲਿਆਂ ’ਚ ਵਿਕਾਸ ਪ੍ਰਤਾਪ ਸਿੰਘ ਨੂੰ ਸਕੱਤਰ ਪਰਸੋਨਲ, ਐਮ.ਡੀ. ਪੰਜਾਬ ਵੇਅਰ ਹਾਊਸ ਨਿਗਮ, ਨੀਲਕੰਠ ਅਵਧ ਨੂੰ ਟੈਕਸੇਸ਼ਨ ਕਮਿਸ਼ਨਰ, ਰਜਨ ਅਗਰਵਾਲ ਨੂੰ ਐਕਸਾਈਜ਼ ਕਮਿਸ਼ਨਰ, ਦੀਪਕ ਵੀ. ਲਾਕੜਾ ਨੂੰ ਡਾਇਰੈਕਟਰ ਸਮਾਜਕ ਸੁਰੱਖਿਆ ਬਾਲ ਅਤੇ ਮਹਿਲਾ ਵਿਕਾਸ,
ਤਨੂੰ ਕਸ਼ਯਪ ਨੂੰ ਐਮ.ਡੀ. ਸਿਹਤ ਕਾਰਪੋਰੇਸ਼ਨ, ਕਰਨੇਸ਼ ਸ਼ਰਮਾ ਨੂੰ ਕਮਿਸ਼ਨਰ ਨਗਰ ਨਿਗਮ ਜਲੰਧਰ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ, ਕੁਮਾਰ ਸੌਰਭ ਰਾਜ ਨੂੰ ਡਾਇਰੈਕਟਰ ਤਕਨੀਕੀ ਸਿਖਿਆ, ਕੰਵਲਪ੍ਰੀਤ ਕੌਰ ਬਰਾੜ, ਨੂੰ ਡਾਇਰੈਕਟਰ ਟੂਰਿਜ਼ਮ, ਸਭਿਆਚਰਕ ਮਾਮਲੇ, ਸੀ.ਈ.ਓ. ਹੈਰੀਟੇਜ ਬੋਰਡ, ਜੀ.ਐਮ. ਖ਼ਾਲਸਾ-ਏ-ਵਿਰਾਸਤ ਤੇ ਅਨੰਦਪੁਰ ਸਾਹਿਬ ਫ਼ਾਊਂਡੇਸ਼ਨ, ਵਿਪਨ ਉਜਵਲ ਨੂੰ ਡਾਇਰੈਕਟਰ ਪੰਚਾਇਤ ਤੇ ਵਿਕਾਸ, ਗੁਰਪ੍ਰੀਤ ਕੌਰ ਸਪਰਾ ਨੂੰ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਅਤੇ ਮਲਵਿੰਦਰ ਸਿੰਘ ਜੱਗੀ ਨੂੰ ਵਿਸ਼ੇਸ਼ ਸਕੱਤਰ ਸਕੂਲ ਸਿਖਿਆ ਲਾਇਆ ਗਿਆ ਹੈ।