ਸਾਬਕਾ ਮੰਤਰੀ Lal Singh ਨੇ MSP ਖ਼ਤਮ ਕਰਨ ਨੂੰ ਲੈ ਕੇ PM Modi ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ
ਪੰਜਾਬ ਦੀ ਸਾਰੀ ਆਰਥਿਕਤਾ ਖੇਤੀਬਾੜੀ ਤੇ ਨਿਰਭਰ...
ਚੰਡੀਗੜ੍ਹ: ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਆਏ ਬਿਆਨਾਂ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਤਿੱਖਾ ਨੋਟਿਸ ਲਿਆ ਹੈ। ਇਸ ਤੇ ਸਾਬਕਾ ਮੰਤਰੀ Lal Singh ਨੇ MSP ਨੂੰ ਖ਼ਤਮ ਕਰਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।
ਜੋ ਸੱਚ ਬੋਲਦਾ ਹੈ ਉਹ ਕਦੇ ਅਪਣੀ ਗੱਲ ਤੋਂ ਮੁਕਰਦਾ ਨਹੀਂ। ਪਰ ਇਸ ਗੱਲ ਤੋਂ ਸਾਬਤ ਹੋ ਹੋ ਗਿਆ ਹੈ ਕਿ ਭਾਜਪਾ ਅਪਣੀ ਗੱਲ ਤੋਂ ਭੱਜ ਰਹੀ ਹੈ। ਇਸ ਤੋਂ ਇਹ ਵੀ ਸਾਫ਼ ਹੋ ਗਿਆ ਹੈ ਕਿ ਭਾਜਪਾ ਹਮੇਸ਼ਾ ਹੀ ਕਿਸਾਨਾਂ ਦੀ ਦੁਸ਼ਮਣ ਰਹੀ ਹੈ ਤੇ ਪੰਜਾਬ ਵਿਰੋਧੀ ਰਹੀ ਹੈ। ਜੇ ਕੇਂਦਰ ਸਰਕਾਰ ਪੰਜਾਬ ਦੀ ਐਮਐਸਪੀ ਖਤਮ ਕਰ ਦਿੰਦੀ ਹੈ ਤਾਂ ਪੰਜਾਬ ਦਾ ਸਾਰਾ ਅਰਥਚਾਰਾ ਖਤਮ ਹੋ ਜਾਵੇਗਾ।
ਪੰਜਾਬ ਦੀ ਸਾਰੀ ਆਰਥਿਕਤਾ ਖੇਤੀਬਾੜੀ ਤੇ ਨਿਰਭਰ ਕਰਦੀ ਹੈ ਕਿਉਂ ਕਿ ਪੰਜਾਬ ਦੀ ਧਰਤੀ ਵਿਚ ਨਾ ਲੋਹਾ ਹੈ, ਨਾ ਕੋਲਾ, ਨਾ ਤੇਲ ਹੈ ਅਤੇ ਨਾ ਹੀ ਕੋਈ ਖਣਿਜ ਪਦਾਰਥ ਹੈ। ਪੰਜਾਬ ਦੀ ਧਰਤੀ ਵਿਚ ਤਾਂ ਸਿਰਫ ਅਨਾਜ ਹੀ ਪੈਦਾ ਹੁੰਦਾ ਹੈ ਤੇ ਇਸ ਖੇਤੀਬਾੜੀ ਰਾਹੀਂ ਹੀ ਸਾਰੀ ਆਰਥਿਕਤਾ ਚਲ ਰਹੀ ਹੈ। ਪੰਜਾਬ ਵਿਚ 36 ਹਜ਼ਾਰ ਆੜਤੀਆ ਹੈ ਜਿਸ ਨੂੰ ਇਸ ਤੋਂ 1611 ਕਰੋੜ ਰੁਪਏ ਪਿਛਲੇ ਸਾਲ ਪ੍ਰਾਪਤ ਹੋਏ ਸੀ ਉਹ ਵੀ ਖਤਮ ਹੋ ਜਾਵੇਗੀ।
ਜਿਹੜੀ 3ਲੱਖ ਦੇ ਕਰੀਬ ਲੈਬਰ ਇਸ ਵਿਚ ਸ਼ਾਮਲ ਹੈ ਉਹ ਵੀ ਖਤਮ ਹੋ ਜਾਵੇਗੀ। ਇਸ ਤਰ੍ਹਾਂ ਪੰਜਾਬ ਅਤੇ ਖੇਤੀਬਾੜੀ ਨੂੰ ਡੂੰਘੀ ਸੱਟ ਵਜੇਗੀ। ਉਹਨਾਂ ਨੇ ਗਡਕਰੀ ਬਾਰੇ ਕਿਹਾ ਕਿ ਉਹ ਗੱਲ ਕਰਨ ਸਮੇਂ ਦਲੀਲ ਵੀ ਰੱਖਦੇ ਹਨ ਪਰ ਪੀਐਮ ਮੋਦੀ ਦੀਆਂ ਕਈ ਗੱਲਾਂ ਸੱਚਾਈ ਤੋਂ ਕਿਤੇ ਦੂਰ ਹੁੰਦੀਆਂ ਹਨ।
ਪਿਛਲੇ ਮਹੀਨਿਆਂ ਵਿਚ ਪੀਐਮ ਮੋਦੀ ਵੱਲੋਂ ਕਿਹਾ ਗਿਆ ਸੀ ਕਿ ਥਾਲੀ ਵਜਾਓ, ਘੰਟੀ ਵਜਾਓ, ਲੋਕਾਂ ਨੇ ਵੀ ਇਸ ਵਿਚ ਉਹਨਾਂ ਦਾ ਸਾਥ ਦਿੱਤਾ। ਲੋਕਾਂ ਨੂੰ ਲਗਦਾ ਸੀ ਕਿ ਇਸ ਪਿੱਛੇ ਕੋਈ ਧਾਰਮਿਕਤਾ ਹੋਵੇਗੀ ਜਾਂ ਵਿਗਿਆਨਿਕ ਤੱਥ ਹੋਵੇਗਾ। ਪਰ ਇਸ ਨਾਲ ਬਿਮਾਰੀ ਘਟਣ ਵਰਗਾ ਕੋਈ ਚਿੰਨ ਨਜ਼ਰ ਨਹੀਂ ਆਇਆ। ਉਸ ਸਮੇਂ ਤੋਂ ਲੈ ਕੇ ਹੁਣ ਤਕ ਕੇਸਾਂ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ।
ਅੱਜ ਭਾਰਤ ਦੁਨੀਆ ਵਿਚ 4 ਨੰਬਰ ਤੇ ਪਹੁੰਚ ਚੁੱਕਾ ਹੈ। ਅਜਿਹਾ ਬਿਲਕੁੱਲ ਚੰਗਾ ਨਹੀਂ ਲਗਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹੀ ਸ਼ੋਸ਼ੇਬਾਜ਼ੀ ਕਰੇ। ਜੇ ਮੁਕਾਬਲਾ ਕਰਨਾ ਹੀ ਹੈ ਤਾਂ ਕਿਸੇ ਹੋਰ ਕੰਮ ਵਿਚ ਕਰੋ ਇਸ ਕੰਮ ਵਿਚ ਨਾ ਕਰੋ। ਉਹਨਾਂ ਨੇ ਪੀਐਮ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਅਜਿਹਾ ਨਾ ਕਰਨ ਤੇ ਦੇਸ਼ ਨੂੰ ਬਚਾਉਣ ਲਈ ਕੋਈ ਚੱਜ ਦਾ ਕਦਮ ਚੁੱਕਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।