ਪਲਾਜ਼ਮਾ ਥੈਰੇਪੀ ਨਾਲ 60 ਸਾਲਾਂ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸਫ਼ਲ ਇਲਾਜ ਨਾਲ ਪੰਜਾਬ ਸਣੇ ਉਤਰੀ ਭਾਰਤ
ਚੰਡੀਗੜ੍ਹ ਸਥਿਤ ਪੋਸਟ ਗਰੈਜੂਏਟ ਇੰਸਟੀਚਊਟ ਆਫ਼ ਮੈਡੀਕਲ ਰਿਸਰਚ (ਪੀਜੀਆਈ) ਵਲੋਂ ਇਕ ਕੁਰੂਕਸ਼ੇਤਰ ਦੇ
ਚੰਡੀਗੜ੍ਹ, 13 ਜੂਨ (ਨੀਲ ਭਲਿੰਦਰ ਸਿੰਘ) : ਚੰਡੀਗੜ੍ਹ ਸਥਿਤ ਪੋਸਟ ਗਰੈਜੂਏਟ ਇੰਸਟੀਚਊਟ ਆਫ਼ ਮੈਡੀਕਲ ਰਿਸਰਚ (ਪੀਜੀਆਈ) ਵਲੋਂ ਇਕ ਕੁਰੂਕਸ਼ੇਤਰ ਦੇ 60 ਸਾਲ ਦਾ ਕੋਰੋਨਾ ਮਰੀਜ਼ ਦਾ ਪਲਾਜ਼ਮਾ ਥੈਰੇਪੀ ਨਾਲ ਸਫ਼ਲ ਇਲਾਜ ਕੀਤਾ ਗਿਆ। ਸ਼ੁਕਰਵਾਰ ਨੂੰ ਮਰੀਜ਼ ਨੂੰ ਪੀਜੀਆਈ ਵਲੋਂ ਡਿਸਚਾਰਜ ਕਰ ਉਸ ਦੇ ਘਰ ਭੇਜਿਆ ਗਿਆ। ਇਸ ਮਰੀਜ਼ ਦੇ ਠੀਕ ਹੋਣ ਡਾਕਟਰਾਂ ਦੀ ਟੀਮ ਵਿਚ ਜੋਸ਼ ਭਰ ਗਿਆ ਹੋਣ ਦੇ ਨਾਲ-ਨਾਲ ਉਤਰੀ ਭਾਰਤ ਵਿਚ ਵੀ ਕੋਰੋਨਾ ਪੀੜਤਾਂ ਨੂੰ ਰਾਜ਼ੀ-ਬਾਜ਼ੀ ਕਰਨ ਪੱਖੋਂ ਵੱਡੀ ਉਮੀਦ ਜਾਗੀ ਹੈ। ਕਿਉਂਕਿ 60 ਜਾਂ ਉਸ ਤੋਂ ਉਤੇ ਦੇ ਮਰੀਜ਼ਾਂ ਲਈ ਕੋਰੋਨਾ ਨੂੰ ਕਾਫ਼ੀ ਜਾਨਲੇਵਾ ਮੰਨਿਆ ਜਾ ਰਿਹਾ ਹੈ । ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਮਰੀਜ਼ ਦਾ ਸਫ਼ਲ ਇਲਾਜ ਕਰਨ ਉਤੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿਤੀ।
ਚੰਡੀਗੜ੍ਹ ਵਿਚ ਕੋਰੋਨਾ ਵਲੋਂ ਪੀੜਤ ਇਹ ਪਹਿਲਾ ਮਰੀਜ਼ ਹੈ ਜੋ ਪਲਾਜ਼ਮਾ ਥੈਰੇਪੀ ਵਲੋਂ ਠੀਕ ਹੋਇਆ। ਪਰ ਪੀਜੀਆਈ ਨੂੰ ਬੀਤੇ ਅਪ੍ਰੈਲ ਮਹੀਨੇ ਕੋਰੋਨਾਵਾਇਰਸ ਦੇ ਪਾਜ਼ੇਟਿਵ ਪਾਏ ਗਏ ਲੁਧਿਆਣਾ ਦੇ ਏ.ਸੀ.ਪੀ. ਅਨਿਲ ਕੋਹਲੀ ਦੀ ਪਲਾਜ਼ਮਾ ਥੈਰੇਪੀ ਕਰਨ ਲਈ ਉਦੋਂ ਹੀ ਇਜਾਜ਼ਤ ਮਿਲ ਗਈ ਸੀ ਪਰ ਮੰਦੇ ਭਾਗੀਂ ਕੋਹਲੀ ਦੀ ਇਸ ਥੈਰੇਪੀ ਦੇ ਪ੍ਰੀਖਣ ਤੋਂ ਪਹਿਲਾਂ ਹੀ ਮੌਤ ਹੋ ਜਾਣ ਕਾਰਨ ਉਤਰੀ ਭਾਰਤ ’ਚ ਇਸ ਪੱਖੋਂ ਗੱਲ ਅੱਗੇ ਨਹੀਂ ਵੱਧ ਸਕੀ।
ਪਰ ਹੁਣ ਪੀਜੀਆਈ ਦੀ ਤਰਜ਼ ’ਤੇ ਪੰਜਾਬ ਦੇ ਮੈਡੀਕਲ ਸਿਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਮੁਤਾਬਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਡਾਕਟਰਾਂ ਦੀ ਟੀਮ ਵਲੋਂ ਵੀ ਕੋਵਿਡ-19 ਦੇ ਗੰਭੀਰ ਰੂਪ ਨਾਲ ਬੀਮਾਰ ਮਰੀਜ਼ ਨੂੰ ਇਹ ਥੈਰੇਪੀ ਦਿਤੀ ਗਈ ਹੈ। ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਆਈਸੀਐਮਆਰ (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਅਧੀਨ ਨੈਸ਼ਨਲ ਕਲੀਨਿਕਲ ਟਰਾਇਲ ਦੇ ਹਿੱਸੇ ਵਜੋਂ ਇਸ ਥੈਰੇਪੀ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਇਕ ਮੋਹਰੀ ਇੰਸਟੀਚਿਊ ਬਣ ਗਿਆ ਹੈ।