ਪ੍ਰਾਈਵੇਟ-ਅਨਏਡਿਡ ਸਕੂਲ ਫ਼ੀਸ ਦੀ ਅਦਾਇਗੀ ਨੂੰ ਘਟਾਉਣ, ਮੁਆਫ਼ ਕਰਨ ਜਾਂ ਮੁਲਤਵੀ ਕਰਨ ਨੂੰ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਂਮਾਰੀ ’ਚ ਰਾਹਤ 

File Photo

ਚੰਡੀਗੜ੍ਹ, 13 ਜੂਨ (ਨੀਲ ਭਲਿੰਦਰ ਸਿੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱੱਜ ਪ੍ਰਾਈਵੇਟ-ਅਨਏਡਿਡ ਸਕੂਲਾਂ ਨੇ ਕੋਵਿਡ-19 ਮਹਾਂਮਾਰੀ ਕਾਰਨ ਔਖੇ ਸਮੇਂ ’ਚੋਂ ਲੰਘ ਰਹੇ ਮਾਪਿਆਂ ਦੇ ਮਾਮਲੇ ਵਿਚ ਫੀਸ ਦੀ ਅਦਾਇਗੀ ਨੂੰ ਘਟਾਉਣ, ਮੁਆਫ਼ ਕਰਨ ਜਾਂ ਮੁਲਤਵੀ ਕਰਨ ਦਾ ਹਲਫ਼ਨਾਮਾ ਦਿਤਾ। ਜਸਟਿਸ ਨਿਰਮਲਜੀਤ ਕੌਰ ਦੇ ਬੈਂਚ ਕੋਲ ਸੁਣਵਾਈ ਮੌਕੇ ਸਕੂਲਾਂ ਨੇ 14 ਮਈ ਦੇ ਸਿਰਫ਼ ਟਿਊਸ਼ਨ ਫੀਸ ਵਸੂਲਣ ਦੇ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤਹਿਤ ਇਹ ਹਲਫ਼ਨਾਮਾ ਦਿਤਾ ਹੈ। ਇਸ ਪਟੀਸ਼ਨ ਵਿਚ ਇੰਡੀਪੈਂਡਡੈਂਟ ਸਕੂਲ ਐਸੋਸੀਏਸ਼ਨ ਨੇ ਵਕੀਲ ਆਸ਼ੀਸ਼ ਚੋਪੜਾ ਦੇ ਜ਼ਰੀਏ ਕਿਹਾ ਸੀ ਕਿ ਇਹ ਨਿਰਦੇਸ਼ ਗ਼ੈਰ ਕਾਨੂੰਨੀ,  ਮਨਮਾਨੇ, ਅਣ-ਅਧਿਕਾਰਤ ਅਤੇ ਦਲੀਲ ਤੋਂ ਸਨ।