ਸਹੁਰਿਆਂ ਦੀ ਸਤਾਈ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੇਕੇ ਪਰਿਵਾਰ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਉਤੇ ਦਾਜ ਮੰਗਣ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਧੀ ਦਾ ਕਤਲ ਕਰਕੇ ਛੱਤ ਨਾਲ ਟੰਗੀ ਲਾਸ਼

married women commit suicide by hanging

ਗੁਰਦਾਸਪੁਰ( ਨਿਤਿਨ ਲੂਥਰਾ) ਬਟਾਲਾ ਪੁਲਿਸ ( Batala Police)  ਦੇ ਅਧੀਨ ਪੈਂਦੇ ਪਿੰਡ ਦਾਬਾਵਾਲੀ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ 29 ਸਾਲਾਂ ਵਿਆਹੁਤਾ ਔਰਤ ਦੀ ਘਰ ਅੰਦਰ ਗਾਡਰ ਨਾਲ ਲਟਕਦੀ ਲਾਸ਼ ਮਿਲੀ। ਮੌਕੇ ਉਤੇ ਪਹੁੰਚੇ ਮ੍ਰਿਤਕ ਦੇ ਪੇਕੇ ਪਰਿਵਾਰ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਉਤੇ ਦਾਜ ਮੰਗਣ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਧੀ ਦਾ ਕਤਲ ਕਰਕੇ ਉਸਦੀ ਲਾਸ਼ ਛੱਤ ਨਾਲ ਟੰਗ ਦਿੱਤੀ।

ਇਤਲਾਹ ਮਿਲਦੇ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਤਫਤੀਸ਼ ਸ਼ੁਰੂ ਕਰਦੇ ਹੋਏ ਬਿਆਨਾਂ ਦੇ ਅਧਾਰ ਉਤੇ ਅਗਲੀ ਕਾਰਵਾਈ ਸ਼ੁਰੂ ਕਰ  ਦਿੱਤੀ ਗਈ। ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਅਤੇ ਪਿਤਾ ਵਸਣ ਸਿੰਘ ਨੇ ਦੱਸਿਆ ਕਿ  ਉਹਨਾਂ ਦੀ ਧੀ ਰਾਜਵੰਤ ਕੌਰ( Rajwant Kaur)  ਦਾ ਵਿਆਹ ਤਿੰਨ ਸਾਲ ਪਹਿਲਾਂ ਦਾਬਾਵਾਲੀ ਦੇ ਰਹਿਣ ਵਾਲੇ ਰਵਿੰਦਰ ਸਿੰਘ ਨਾਲ ਹੋਇਆ ਸੀ।

ਮ੍ਰਿਤਕ ਦੇ ਇਕ ਸਾਲ ਦੀ ਧੀ ਵੀ ਹੈ ਪਰ ਵਿਆਹ (  Marriage) ਤੋਂ ਬਾਅਦ ਉਹਨਾਂ ਦੀ ਧੀ ਨੂੰ  ਉਸਦੇ ਸਹੁਰੇ ਪਰਿਵਾਰ ਅਤੇ ਪਤੀ ਵੱਲੋਂ ਦਾਜ ਨੂੰ ਲੈ ਕੇ ਹਮੇਸ਼ਾ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਪਹਿਲਾ ਵੀ ਕਈ ਵਾਰ ਝਗੜੇ ਹੋਏ ਅਤੇ ਰਾਜੀਨਾਮਾ ਕਰ ਰਾਜਵੰਤ( Rajwant)  ਨੂੰ ਵਾਪਿਸ ਸਹੁਰੇ ਘਰ ਭੇਜ ਦਿੰਦੇ ਸੀ ਪਰ ਅੱਜ ਜਦੋਂ ਅਸੀਂ ਆਪਣੀ ਧੀ ਨੂੰ ਮਿਲਣ ਆਏ ਤਾਂ ਦੇਖਿਆ ਕਿ ਸਾਡੀ ਧੀ ਦੀ ਲਾਸ਼ ਕਮਰੇ ਦੀ ਛੱਤ ਨਾਲ ਲਟਕ ਰਹੀ ਸੀ।

 

ਇਹ ਵੀ ਪੜ੍ਹੋ:  ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ

 

ਮ੍ਰਿਤਕ ਦੇ ਪਰਿਵਾਰ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਰਾਜਵੰਤ( Rajwant)  ਨੂੰ ਉਸਦੇ ਪਤੀ (Husband) ਅਤੇ ਸਹੁਰੇ ਪਰਿਵਾਰ ਵੱਲੋਂ ਮਾਰ ਕੇ ਛੱਤ ਨਾਲ ਲਟਕਾਇਆ ਗਿਆ ਹੈ ਤਾਂਕਿ ਇਹ ਆਤਮਹੱਤਿਆ ਦਾ ਮਾਮਲਾ ਲੱਗੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਤੇ ਉਹਨਾ ਦੀ ਧੀ  ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

 

ਇਹ ਵੀ ਪੜ੍ਹੋ:  ਧਰਮ ਬਦਲ ਕੇ ਕਰਵਾ ਰਿਹਾ ਸੀ ਨਿਕਾਹ, ਲੋਕਾਂ ਨੂੰ ਹੋਇਆ ਸ਼ੱਕ ਤਾਂ ਖੋਲ੍ਹੀ ਪੋਲ

 

ਘਟਨਾ ਦੀ ਇਤਲਾਹ ਮਿਲਦੇ ਹੀ ਮੌਕੇ ਉੱਤੇ ਪਹੁੰਚੇ ਸਬੰਧਿਤ ਥਾਣਾ ਦੇ ਐਸ ਐਚ ਓ ਅਮੋਲਕਦੀਪ ਸਿੰਘ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਰਾਰ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਜਲਦ ਗਿਰਫ਼ਤਾਰ ਕੀਤਾ ਜਾਵੇਗਾ।